ਬਾਰਾਦਰੀ ਬਾਗ ’ਚ ਚਾਹ ਦਾ ਲੰਗਰ ਲਗਾਇਆ
ਬਾਰਾਦਰੀ ਬਾਗ ਵਿੱਚ ਚਾਹ ਦਾ ਲੰਗਰ ਲਗਾਇਆ
Publish Date: Thu, 01 Jan 2026 05:50 PM (IST)
Updated Date: Thu, 01 Jan 2026 05:53 PM (IST)
ਫੋਟੋ 1ਪੀਟੀਐਲ: 22 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਸਾਰੇ ਲੋਕਾਂ ਨੂੰ ਮੈਂਬਰਾਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਦਿੱਤੀ। ਇਹ ਸਾਲ ਸਾਰਿਆਂ ਲਈ ਖੁਸ਼ੀ ਲਿਆਵੇ ਤੇ ਸੁੱਖ ਸ਼ਾਂਤੀ ਲਿਆਵੇ। ਸੁਸਾਇਟੀ ਵਲੋਂ ਬਾਰਾਦਰੀ ਬਾਗ ਵਿਚ ਚਾਹ ਦਾ ਲੰਗਰ ਲਗਾਇਆ ਗਿਆ ਅਤੇ ਜਗਦੀਸ਼ ਆਹੁਜਾ ਜਿਹੜੇ ਇਕ ਵਧਿਆ ਸਮਾਜ ਸੇਵਕ ਹਨ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜਗਦੀਸ਼ ਆਹੁਜਾ ਵਲੋਂ ਵਧਿਆ ਕੰਮ ਕੀਤੇ ਜਾ ਰਹੇ ਹਨ ਅਤੇ ਹਰ ਰੋਜ਼ ਚਾਹ ਦਾ ਲੰਗਰ ਲਗਾਇਆ ਜਾਦਾ ਰਿਹਾ ਹੈ ਅਤੇ ਗਰੀਬ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਸ੍ਰੀ ਅਹੁਜਾ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵੀ ਬਾਰਾਦਰੀ ’ਚ ਚੰਗੇ ਕਾਰਜਾਂ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਸੰਜੀਵ ਕਪਿਲਾ, ਅਨਿਲ ਗਰਗ, ਸੁਰਿੰਦਰ ਭਾਟੀਆ, ਵਿਜੈ ਕੁਮਾਰ ਗੋਇਲ ਪ੍ਰਧਾਨ ਸੁਸਾਇਟੀ ਆਦਿ ਹਾਜ਼ਰ ਸਨ।