ਆਪ ਸਰਕਾਰ ਤੋਂ ਹਰ ਵਰਗ ਨਿਰਾਸ਼ : ਲਾਲਕਾ
ਸ਼੍ਰੋਮਣੀ ਅਕਾਲੀ ਦਲ ਨਾਭਾ ਦੀ ਹੋਈ ਪਾਰਟੀ ਪ੍ਰਧਾਨ ਦਾ ਸੁਨੇਹਾ ਦੇਣ ਲਈ ਭਰਵੀਂ ਇਕੱਤਰਤਾ
Publish Date: Sun, 01 Feb 2026 04:27 PM (IST)
Updated Date: Sun, 01 Feb 2026 04:28 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਮੌਜੂਦਾ ਸਰਕਾਰ ਤੋਂ ਹਰ ਵਰਗ ਨਿਰਾਸ਼ ਨਜ਼ਰ ਆ ਰਿਹਾ ਜੋ ਵਧੀਕੀਆਂ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਆਗੂਆਂ ਤੋਂ ਇਲਾਵਾ ਆਮ ਜਨਤਾ ਨਾਲ ਕੀਤੀਆਂ ਜਾ ਰਹੀਆਂ ਹਨ, ਖਿਲਾਫ ਸ਼੍ਰੋਮਣੀ ਅਕਾਲੀ ਦਲ ਡਟ ਕੇ ਪਹਿਰਾ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ’ਚ ਅੱਜ ਲੋਕਾਂ ਦੀ ਆਵਾਜ਼ ਚੱਕਣ ਵਾਲੀ ਇੱਕੋ ਇੱਕ ਪਾਰਟੀ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਇਕੱਤਰ ਪਾਰਟੀ ਵਰਕਰਾਂ ਨੂੰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸੰਬੋਧਨ ਕਰਦੇ ਹੋਏ ਪ੍ਰਗਟਾਏ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘੁਰਕੀ ਤੋਂ ਤਾਂ ਕਾਂਗਰਸੀ ਡਰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ ਡਟ ਕੇ ਮੋਹਰੀ ਹੋ ਕੇ ਚੱਟਾਨ ਦੇ ਵਾਂਗ ਖੜ੍ਹ ਜਾਂਦਾ ਹੈ। ਲਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਸਮੁੱਚੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿਚ ਵਰਕਰਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਡਿਊਟੀ ਹਲਕਾ ਇੰਚਾਰਜਾਂ ਦੀ ਲਗਾਈ ਗਈ ਹੈ। ਜਥੇਦਾਰ ਲਾਲਕਾ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਨਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਵੇਲੇ ਡੱਟ ਕੇ ਵਰਕਰਾਂ ਦਾ ਸਾਥ ਦਿੱਤਾ ਅਤੇ ਇਕ ਵੀ ਕਾਗਜ਼ ਰੱਦ ਨਹੀਂ ਹੋਣ ਦਿੱਤਾ ਉਸੇ ਤਰ੍ਹਾਂ ਆਉਣ ਵਾਲੀ ਕੋਈ ਵੀ ਚੋਣ ਵਿਚ ਉਹ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ। ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ, ਗੁਰਦਿਆਲ ਇੰਦਰ ਸਿੰਘ ਬਿੱਲੂ,ਅਮਰੀਕ ਸਿੰਘ ਥੂਹੀ, ਐਡਵੋਕੇਟ ਸਿਕੰਦਰਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਛੀਟਾਂਵਾਲਾ, ਸਾਬਕਾ ਪ੍ਰਧਾਨ ਰਵਿੰਦਰ ਸ਼ਰਮਾ ਦੁਲੱਦੀ,ਸੁਖਜੀਤ ਸਿੰਘ ਸੋਨੀ ਚੌਧਰੀ ਮਾਜਰਾ, ਸੰਜੀਵ ਸ਼ਰਮਾ ਦੁਲੱਦੀ,ਲਖਵਿੰਦਰ ਸਿੰਘ ਕਮੇਲੀ, ਦਲਵੀਰ ਸਿੰਘ ਦੁਲੱਦੀ,ਮੋਹਨ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਧਾਰਨੀ, ਸਰਬਜੀਤ ਸਿੰਘ ਧੀਰੋ ਮਾਜਰਾ ਜਗਜੀਤ ਸਿੰਘ ਖੋਖ, ਦਲਵੀਰ ਸਿੰਘ ਥੂਹੀ, ਰਣਜੀਤ ਸਿੰਘ ਤੁੰਗਾਂ, ਗੁਰਬਖਸ਼ੀਸ਼ ਸਿੰਘ ਨਰਮਾਣਾ,ਗੁਰਜੰਟ ਸਿੰਘ ਬਿਰੜਵਾਲ, ਨਰਿੰਦਰ ਸਿੰਘ ਮੱਲੇਵਾਲ, ਕਰਮ ਸਿੰਘ ਮਾਂਗੇਵਾਲ, ਬਹਾਦਰ ਸਿੰਘ ਅਗੇਤਾ, ਪਰਮਜੀਤ ਸਿੰਘ ਥੂਹੀ, ਬਬਲੂ ਚੌਹਾਨ, ਹਰਭਜਨ ਸਿੰਘ ਮੱਲੇਵਾਲ, ਹਰਚਰਨ ਸਿੰਘ, ਗੁਰਸ਼ਰਨ ਸਿੰਘ, ਰਣਜੀਤ ਸਿੰਘ ਦੋਦਾ,ਸਪਿੰਦਰ ਸਿੰਘ ਗਲਵੱਟੀ ਨਿਰਵੈਲ ਸਿੰਘ, ਮੇਜਰ ਸਿੰਘ ਸਕੋਹਾ, ਸੁਰਿੰਦਰ ਸਿੰਘ ਜਿੰਦਲਪੁਰ, ਸੂਬੇਦਾਰ ਰੋਸ਼ਨ ਸਿੰਘ, ਨਰਿੰਦਰ ਸਿੰਘ ਮੈਂਹਸ, ਸੁਖਵਿੰਦਰ ਸਿੰਘ ਕਕਰਾਲਾ ਆਦਿ ਮੌਜੂਦ ਸਨ।