ਯੂਥ ਵੀਰਾਂਗਨਾਏ ਨੇ ਗ਼ਰੀਬ ਪਰਿਵਾਰਾਂ ਨਾਲ ਮਨਾਈ ਲੋਹੜੀ
ਯੂਥ ਵੀਰਾਂਗਨਾਏ ਨੇ ਝੁੱਗੀ ਝੋਪੜੀ ਵਾਲਿਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ
Publish Date: Thu, 08 Jan 2026 04:43 PM (IST)
Updated Date: Thu, 08 Jan 2026 04:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਯੂਥ ਵੀਰਾਂਗਨਾਏ ਇਕਾਈ ਪਟਿਆਲਾ ਵੱਲੋਂ ਲੋਹੜੀ ਦਾ ਤਿਉਹਾਰ ਝੁੱਗੀ ਝੌਂਪੜੀਆਂ ਵਾਲਿਆਂ ਨਾਲ ਮਨਾਇਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਯੂਥ ਵੀਰਾਂਗਨਾਏ ਨੇ ਦੱਸਿਆ ਕਿ ਅੱਜ ਯੂਥ ਵੀਰਾਂਗਨਾਏ ਵੱਲੋਂ ਸਲਾਹ ਮਸਵਰਾ ਕਰਨ ਤੋਂ ਝੁੱਗੀ ਝੌਂਪੜੀ ਵਾਲਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਬਹੁਤ ਹੀ ਪਵਿੱਤਰ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਬਦੀ ’ਤੇ ਨੇਕੀ ਦੀ ਜਿੱਤ ਹੋਣਾ ਹੈ। ਇਸ ਮੌਕੇ ਝੁੱਗੀ ਝੌਂਪੜੀ ਵਾਲਿਆਂ ਨੂੰ ਗੱਚਕ, ਰੇਵੜੀਆਂ, ਮੂੰਗਫਲੀ, ਚੋਕਲੇਟਾਂ ਅਤੇ ਹੋਰ ਸਾਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਗਰਮ ਕੱਪੜੇ ਵੀ ਵੰਡੇ ਗਏ ਤਾਂ ਜੋ ਕੜਾਕੇ ਦੀ ਪੈ ਰਹੀ ਸਰਦੀ ’ਚ ਇਨ੍ਹਾਂ ਬੱਚਿਆਂ ਨੂੰ ਥੋੜੀ ਬਹੁਤੀ ਨਿੱਘ ਮਿਲ ਸਕੇ। ਇਸ ਮੌਕੇ ਸਪਨਾ, ਆਰਜੂ, ਮਨੀਸ਼ਾ, ਅਮਨ, ਮਮਤਾ, ਸੰਗੀਤਾ, ਕੋਮਲ, ਕਲਾਵੰਤੀ, ਕੈਰਵੀ, ਰੀਨਾ, ਕਰਮਜੀਤ, ਗੁਰਵਿੰਦਰ ਕੌਰ ਆਦਿ ਮੌਜੂਦ ਸਨ।