ਪਿੰਡ ਬਾਸਮਾ ਵਿਖੇ ਕੁਸ਼ਤੀ ਕਰਵਾਇਆ ਗਿਆ
ਪਿੰਡ ਬਾਸਮਾ ਵਿਖੇ ਕੁਸ਼ਤੀ ਦੰਗਲ ਕਰਵਾਇਆ ਗਿਆ
Publish Date: Tue, 17 Mar 2026 04:32 PM (IST)
Updated Date: Tue, 17 Mar 2026 04:34 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਸ਼ੰਭੂ ਤੋਂ ਬਨੂੰੜ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਪਿੰਡ ਬਾਸਮਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੌਣਕ ਭਰਿਆ ਕੁਸ਼ਤੀ ਕਰਵਾਇਆ ਗਿਆ। ਦੰਗਲ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਆਏ ਪਹਿਲਵਾਨਾਂ ਨੇ ਆਪਣੀ ਦਮਖਮ ਦਿਖਾਈ ਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਦੰਗਲ ਵਿਚ ਜੇਤੂ ਪਹਿਲਵਾਨ ਨੂੰ ਗੁਰਦੀਪ ਸਿੰਘ ਸਰਪੰਚ ਬਾਸਮਾ ਤੇ ਭੱਪਲ ਠੇਕੇਦਾਰ ਬਾਸਮਾ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਤੇ ਭਾਜਪਾ ਘਨੌਰ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮੇਂ ਪੁਲਿਸ ਚੌਕੀ ਤੇਪਲਾ ਦੇ ਇੰਚਾਰਜ ਜਸਵਿੰਦਰ ਸਿੰਘ, ਗੁਰਦੀਪ ਸਿੰਘ ਸਰਪੰਚ ਬਾਸਮਾ, ਪਤਵਿੰਦਰ ਸਿੰਘ ਸਰਪੰਚ ਬਾਸਮਾ ਕਲੋਨੀ, ਪਾਲ ਸਿੰਘ ਬਾਸਮਾ ਕਲੋਨੀ, ਨੰਬਰਦਾਰ ਤੁਲਸਾ ਸਿੰਘ, ਬਲਾਕ ਪ੍ਰਧਾਨ ਸਤਵਿੰਦਰ ਸਿੰਘ ਸੱਤੀ, ਹਰਮੇਸ਼ ਕੁਮਾਰ, ਲਖਵਿੰਦਰ ਸਿੰਘ, ਬੱਗਾ ਸਿੰਘ ਵੈਦਵਾਨ, ਮੱਖਣ ਸਿੰਘ, ਸੁਖਦਰਸ਼ਨ ਸਿੰਘ ਸੁੱਖਾ, ਭੱਪਲ ਠੇਕੇਦਾਰ ਬਾਸਮਾ, ਨਿਸ਼ਾਨ ਸਿੰਘ ਸੰਧੂ, ਜਸਮੀਤ ਸਿੰਘ ਰੋਡੀ ਸਰਪੰਚ ਖੇੜੀ ਗੁਰਨਾ, ਗੁਰਪ੍ਰੀਤ ਸਿੰਘ ਸਰਪੰਚ ਨੰਦਗੜ੍ਹ ਅਤੇ ਲਖਵੀਰ ਸਿੰਘ ਕੁਮੈਂਟੇਟਰ ਮਾਣਕਪੁਰ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।