ਮੇਅਰ ਕੁੰਦਨ ਗੋਗੀਆ ਦਾ ਕੀਤਾ ਭਰਵਾਂ ਸਵਾਗਤ: ਢੀਂਡਸਾ
ਮੇਅਰ ਕੁੰਦਨ ਗੋਗੀਆ ਦਾ ਕੀਤਾ ਭਰਵਾਂ ਸਵਾਗਤ: ਢੀਂਡਸਾ
Publish Date: Sun, 01 Feb 2026 05:36 PM (IST)
Updated Date: Sun, 01 Feb 2026 05:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵੈਲਫੇਅਰ ਐਸੋਸੀਏਸ਼ਨ ਆਪ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਦੀ ਅਗੁਵਾਈ ਹੇਠ ਹੋਈ। ਇਸ ਮੀਟਿੰਗ ਵਿਚ ਨਗਰ-ਨਿਗਮ ਕਾਰਪੋਰੇਸ਼ਨ ਦੇ ਮੇਅਰ ਕੁੰਦਨ ਗੋਗੀਆ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵੈਲਫੇਅਰ ਐਸੋਸੀਏਸ਼ਨ ਵਲੋ ਇਕ ਸਾਲ ਪਾਕੇ ਭਰਵਾ ਸਵਾਗਤ ਕੀਤਾ ਗਿਆ। ਇਨ੍ਹਾਂ ਦੇ ਨਾਲ ਕੌਂਸਲਰ ਪ੍ਰਦੀਪ ਗਰਗ, ਦਵਿੰਦਰ ਸਿੰਘ ਗੋਲਡੀ ਤੇ ਮੁਕਤਾ ਗੁਪਤਾ ਮੀਟਿੰਗ ’ਚ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋ ਪਵਨ ਕੁਮਾਰ ਜ਼ਿਲ੍ਹਾ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਕਮੇਟੀ, ਤੇ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਤੇ ਪਰਮਜੀਤ ਸਿੰਘ ਵਪਾਰੀ ਵਰਗ, ਤੇ ਅਮਰੀਕ ਸਿੰਘ ਸਾਬਕਾ ਫਾਰੈਸਟ ਅਫਸਰ, ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ। ਮੀਟਿੰਗ ਵਿਚ ਕੁੰਦਨ ਗੋਗੀਆ ਨੇ ਇਕ ਸਾਲ ਦੇ ਸਮੇ ’ਚ ਕੀਤੇ ਗਏ ਵਿਕਾਸ ਦਾ ਰਿਪੋਰਟ ਕਾਰਡ ਬਾਰੇ ਖੁੱਲ੍ਹ ਕੇ ਦੱਸਿਆ। ਮੀਟਿੰਗ ’ਚ ਪਵਨ ਕੁਮਾਰ ਜ਼ਿਲ੍ਹਾ ਕੁਆਰਡੀਨੇਟਰ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਤਹਿਤ ਨਸ਼ਾ ਵਿਰੋਧੀ ਮੁਹਿੰਮ ਨੂੰ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ, ਇਹ ਯੁੱਧ ਨਸ਼ਾ ਖਤਮ ਹੋਣ ਤੱਕ ਜਾਰੀ ਰੱਖਿਆ ਜਾਏਗਾ। ਮੇਅਰ ਗੋਗੀਆ ਦੇ ਵਿਚਾਰ ਸੁਣਨ ਲਈ ਭਾਰੀ ਉਤਸ਼ਾਹ ਪਾਇਆ ਗਿਆ। ਅਖੀਰ ਵਿਚ ਪ੍ਰਧਾਨ ਢੀਂਡਸਾ ਨੇ ਮੀਟਿੰਗ ’ਚ ਸ਼ਾਮਲ ਹੋਏ ਮੈਬਰ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪ੍ਰਸਤ ਬ੍ਰਹਮਦੇਵ ਵਰਮਾ, ਚੈਅਰਮੈਨ ਸੁਰਿੰਦਰ ਸਿੰਘ ਠੇਕੇਦਾਰ, ਪੈਟਰਨ ਜੀ.ਐਲ ਸੱਚਦੇਵਾ , ਜਨਰਲ ਸਕੱਤਰ ਦਵਿੰਦਰ ਸਿੰਘ ਖੰਗੂੜਾ, ਵਿਤ ਸਕੱਤਰ ਅਮਰਜੀਤ ਸਿੰਘ ਜੁਝਾਰ ਨਗਰ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੋਆ, ਸਲਾਹਕਾਰ ਮਹਿੰਦਰ ਸਿੰਘ ਐਨ ਆਰ ਆਈ, ਮੀਤ ਪ੍ਰਧਾਨ ਪੀ ਐਸ ਮਿਤਲ, ਮੀਤ ਪ੍ਰਧਾਨ ਇੰਦਰਜੀਤ ਸਿੰਘ ਕੋਹਲੀ, ਮੀਤ ਪ੍ਰਧਾਨ ਅਜੀਤ ਸਿੰਘ ਗੁਰੂਨਾਨਕ ਨਗਰ, ਮੀਤਪਰਧਾਨ ਗੁਰਮੇਲ ਬਰਾੜ, ਮੀਤ ਪ੍ਰਧਾਨ ਜਗਜੀਤ ਸਿੰਘ ਸਭਰਵਾਲ, ਮੀਤ ਪ੍ਰਧਾਨ ਰਾਜੇਸ ਵਰਮਾ ਡੀ ਸੀ ਡਬਲਿਊ, ਸਾਬਕਾ ਪੁਲਿਸ ਅਫਸਰ ਬਖਸ਼ੀਸ਼ ਸਿੰਘ, ਸਾਬਕਾ ਪੁਲਿਸ ਕਮਾਡੈਂਟ ਬਲਵਿੰਦਰ ਸਿੰਘ, ਮੇਜਰ ਰਤਨ ਸਿੰਘ ਗੁਰੂਨਾਨਕ ਨਗਰ, ਮੀਤ ਪ੍ਰਧਾਨ ਰੇਸਮ ਸਿੰਘ, ਮੀਤ ਪ੍ਰਧਾਨ ਇਕਬਾਲ ਸਿੰਘ, ਕੈਪਟਨ ਰਛਪਾਲ ਸਿੰਘ, ਮੀਤ ਪ੍ਰਧਾਨ ਮਹਿੰਦਰ ਸਿੰਘ ਐਕਸ ਰੀਡਰ, ਕੁਲਤਾਰ ਸਿੰਘ ਗੁਰੂਨਾਨਕ ਨਗਰ, ਮੀਤ ਪ੍ਰਧਾਨ ਗੁਰਨਾਮ ਸਿੰਘ, ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਬੋਤਰਾ, ਮੀਤ ਸਕੱਤਰ ਕਿਸਨ ਲਾਲ, ਮੀਤ ਪ੍ਰਧਾਨ ਬੀ.ਐਲ ਯਾਦਵ, ਮੀਤ ਪ੍ਰਧਾਨ ਕ੍ਰਿਸ਼ਨ ਕਾਂਤ ਪੀਆਰ ਟੀ ਸੀ, ਮੀਤ ਪ੍ਰਧਾਨ ਦਲੀਪ ਕੁਮਾਰ, ਮੀਤ ਪ੍ਰਧਾਨ ਰਜਿੰਦਰ ਕੁਮਾਰ ਅਸਟਾ, ਮੀਤ ਪ੍ਰਧਾਨ ਮਨੋਜ ਕੁਮਾਰ ਬਾਜਵਾ ਕਲੋਨੀ, ਸਿਆਮ ਸਿੰਘ ਗੁਰੂਨਾਨਕ ਨਗਰ ਹਾਜ਼ਰ ਸਨ।