ਕੁਲਵਿੰਦਰ ਸਿੰਘ ਨੇ ਖੇਡਾਂ ’ਚ ਕੀਤਾ ਗੋਲਡ ਮੈਡਲ ਪ੍ਰਾਪਤ
ਕੁਲਵਿੰਦਰ ਸਿੰਘ ਨੇ ਖੇਡਾਂ ਵਿੱਚ ਕੀਤਾ ਗੋਲਡ ਮੈਡਲ ਪ੍ਰਾਪਤ
Publish Date: Sat, 17 Jan 2026 04:13 PM (IST)
Updated Date: Sun, 18 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਭੁਪਾਲ ਦੇ ਲੋਅਰ ਲੇਕ ਵਿਖੇ ਇੰਡੀਅਨ ਕਾਇਆਕਿੰਗ ਅਤੇ ਕੈਨੋਇੰਗ ਐਸੋਸੀਏਸ਼ਨ ਦੁਆਰਾ 14ਵੇਂ ਰਾਸ਼ਟਰੀ ਡਰੈਗਨ ਬੋਟ ਚੈਂਪੀਅਨਸ਼ਿਪ 2025-26 ਜੋ 5 ਤੋ 9 ਜਨਵਰੀ ਤੱਕ ਕਰਵਾਈ ਗਈ। ਇਸ ਵਿੱਚ ਸ਼ਿਵਮ ਕਾਲਜ ਆਫ ਐਜੂਕੇਸ਼ਨ ਖੋਖਰ ਕਲਾਂ ਦੇ ਬੀਐਡ ਸਮੈਸਟਰ ਚੌਥਾ ਦੇ ਵਿਦਿਆਰਥੀ ਕੁਲਵਿੰਦਰ ਸਿੰਘ ਸਪੁੱਤਰ ਕੱਤਰ ਸਿੰਘ ਨੇ ਡੀ-10 ਰੇਸ 2 ਕਿੱਲੋਮੀਟਰ ਸਿੰਗਲ ਵਿੱਚ ਗੋਲਡ ਮੈਡਲ, ਡੀ-20 ਮਿਕਸ ਰੇਸ 500 ਮੀਟਰ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ।ਕਾਲਜ ਦੇ ਚੇਅਰਮੈਨ ਅਨਿਲ ਗਰਗ, ਪ੍ਰਧਾਨ ਰਾਹੁਲ ਗਰਗ, ਪ੍ਰਿੰਸੀਪਲ ਡਾ. ਰਮਨਦੀਪ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥੀ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਰਾਹੁਲ ਗਰਗ ਨੇ ਕਿਹਾ ਕਿ ਖੇਡਾਂ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਵਿੱਚ ਵੀ ਪਹਿਲ ਮਿਲਦੀ ਹੈ। ਇਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਦਿਆਰਥੀ ਰੁਚੀ ਲੈਣ, ਕਿਉਂਕਿ ਖੇਡਾਂ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਬਹੁਤ ਵਧੀਆ ਸਾਧਨ ਹਨ।