ਲਵਲੀ ਨੂੰ ਪੰਜਾਬ ਦਾ ਜਨਰਲ ਸਕੱਤਰ ਬਣਨ 'ਤੇ ਲੱਡੂ ਵੰਡੇ
ਕੁਲਵਿਦਰ ਸਿੰਘ ਲਵਲੀ ਨੂੰ ਪੰਜਾਬ ਦਾ ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਬਣਨ 'ਤੇ ਲੱਡੂ ਵੰਡੇ
Publish Date: Sat, 11 Apr 2026 06:18 PM (IST)
Updated Date: Sat, 11 Apr 2026 06:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੁਲਵਿੰਦਰ ਸਿੰਘ ਲਵਲੀ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ, ਜਿਸ ਕਾਰਨ ਸ਼ਹਿਰ ਨਿਵਾਸੀਆਂ ਨੇ ਕੁਲਵਿੰਦਰ ਸਿੰਘ ਲਵਲੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਹਾਰ ਪਾ ਕੇ ਵਧਾਈ ਦਿੱਤੀ। ਲਵਲੀ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਰਵੀਇੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪੱਤਰਕਾਰਾਂ ਵੱਲੋਂ 2027 ਵਿਚ ਪਟਿਆਲਾ ਸ਼ਹਿਰ ਤੋਂ ਚੋਣ ਲੜਨ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਜੋ ਹੁਕਮ ਹੋਵੇਗਾ ਮੈਂ ਤਨਦੇਹੀ ਨਾਲ ਨਿਭਾਵਾਂਗਾ। ਕੁਲਵਿੰਦਰ ਸਿੰਘ ਲਵਲੀ ਨੇ ਕਿਹਾ ਇਹ ਵਿਰੋਧੀਆਂ ਦੀ ਸ਼ਬਦਾਂ ਹੇਰ ਫੇਰ ਹੈ ਜਦਕਿ ਗੁਰੂ ਸਾਹਿਬ ਦੇ ਸਮੇਂ ਵੀ ਮਸੰਦ ਬਹੁਤ ਤਕੜੇ ਅਤੇ ਸਰਮਾਏਦਾਰ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਆਪਣੀ ਬਾਣੀ ਦਾ ਵੀ ਉਚਾਰਨ ਕੀਤਾ ਸੀ। ਉਨ੍ਹਾਂ ਕਿਹਾ ਜੋ ਲੋਕ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਗਿਆਨੀ ਰਘਬੀਰ ਸਿੰਘ ਜੀ ਬਾਰੇ ਰਾਜਸੀ ਸੱਤਾ ਕਾਰਨ ਭਦੀ ਬਿਆਨਬਾਜ਼ੀ ਕਰ ਰਹੇ ਹਨ ਉਨ੍ਹਾਂ ਦਾ ਆਪਣਾ ਕਿਰਦਾਰ ਕੀ ਹੈ ਸਾਬਕਾ ਕੈਬਨਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਖਾਸ ਹੋਣ ਦਾ ਹੋਕਾ ਦੇਣ ਵਾਲੇ ਅੱਜ ਉਨਾਂ ਦੇ ਝੋਲੀ ਚੁਕ ਬਣੇ ਹੋਏ ਹਨ ਜਿਨ੍ਹਾਂ ਨੇ ਕੈਪਟਨ ਕੰਵਲਜੀਤ ਸਿੰਘ ਦੀ ਪਿੱਠ ਵਿੱਚ ਛੁਰਾ ਮਾਰਿਆਂ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਸਿੱਖ ਕਿਥੇ ਜਾ ਰਹੇ ਹਨ, ਉਨ੍ਹਾਂ ਕਿਹਾ ਗੁਰੂ ਦੇ ਭਾਣੇ ਨੂੰ ਮੰਨਣ ਵਾਲੇ ਸਿੱਖ ਅੱਜ ਗੁਰੂ ਤੋਂ ਬੇਮੁੱਖ ਹੋ ਕੇ ਰਾਜਸੀ ਹਿੱਤਾਂ ਲਈ ਗੁਰੂ ਨੂੰ ਪਿੱਠ ਦਿਖਾ ਰਹੇ ਹਨ। ਇਤਿਹਾਸ ਗਵਾਹ ਹੈ ਮੁਗਲ ਰਾਜ ਵਿੱਚ ਸਿਖਾਂ ਨੂੰ ਲਾਲਚਾਂ ਦਿੱਤੀਆਂ ਪਰ ਸਿੱਖਾ ਨੇ ਸ਼ਹੀਦੀਆਂ ਸਵੀਕਾਰ ਕੀਤੀਆਂ ਅਤੇ ਗੁਰੂ ਦਾ ਪੱਲਾ ਨਹੀਂ ਛੱਡਿਆ। ਆਉਣ ਵਾਲੇ ਸਮੇਂ ਵਿਚ ਪੰਥਕ ਸੋਚ ਰੱਖਣ ਵਾਲੇ ਗੁਰੂ ਦੇ ਸਿੱਖਾਂ ਦਾ ਇਕੱਠ ਹੋਵੇਗਾ ਅਤੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਸਮੇਂ ਤਜਿੰਦਰਪਾਲ ਸਿੰਘ ਰਾਣਾ, ਜਸਬੀਰ ਸਿੰਘ, ਅਮਰਜੀਤ ਸਿੰਘ ਲਾਂਬਾ, ਭੁਪਿੰਦਰ ਸਿੰਘ, ਦਲਵਿੰਦਰ ਸਿੰਘ ਡਾਂਗ, ਟੋਨੀ ਉਬਰਾਏ, ਡਿਕੀ ਸਾਹਨੀ, ਅਮਰਜੀਤ ਸਿੰਘ ਚੋਹਾਨ, ਦੀਪਕ ਸਹਿਗਲ ਅਤੇ ਗੁਰਿੰਦਰ ਸਿੰਘ ਲੱਡੂ, ਜਸਬੀਰ ਸਿੰਘ ਮੰਗਾ, ਜਸਵਿੰਦਰ ਸਿੰਘ ਜੱਸੀ ਆਦਿ ਹਾਜ਼ਰ ਸਨ।