ਕੁਲਵਿੰਦਰ ਮਾਝਾ ਸਰਬਸੰਮਤੀ ਨਾਲ ਦੁਬਾਰਾ ਬਲਾਕ ਪ੍ਰਧਾਨ ਬਣੇ
ਕੁਲਵਿੰਦਰ ਮਾਝਾ ਸਰਬਸੰਮਤੀ ਨਾਲ ਦੁਬਾਰਾ ਬਲਾਕ ਪ੍ਰਧਾਨ ਬਣੇ
Publish Date: Thu, 05 Mar 2026 05:40 PM (IST)
Updated Date: Fri, 06 Mar 2026 04:06 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ ਦੀ ਚੋਣ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕਸ਼ਮੀਰ ਸਿੰਘ ਜਿਲ੍ਹਾ ਜਰਨਲ ਸਕੱਤਰ, ਜਸਪਾਲ ਸਿੰਘ ਘਰਾਚੋਂ ਜਿਲ੍ਹਾ ਪ੍ਰੈਸ ਸਕੱਤਰ ਤੇ ਜਿਲ੍ਹਾ ਯੂਥ ਪ੍ਰਧਾਨ ਜਗਦੇਵ ਸਿੰਘ ਘਰਾਚੋਂ ਆਗੂਆਂ ਦੀ ਰਹਿਨੁਮਾਈ ਹੇਠ ਸਰਬਸੰਮਤੀ ਨਾਲ ਕੀਤੀ ਗਈ।ਚੋਣ ਸਮੇਂ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ 10 ਮਾਰਚ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਸੰਯੁਕਤ ਮੋਰਚੇ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੀਆਂ ਜਥੇਬੰਦੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਧ ਤੋਂ ਵੱਧ ਮੈਂਬਰਾਂ ਸਮੇਤ ਸਮੂਲੀਅਤ ਕਰੇਗੀ ਉਹਨਾਂ ਦੱਸਿਆ ਕਿ ਕਿਸਾਨ ਭਵਨ ਚੰਡੀਗੜ੍ਹ ਵਿਖੇ ਅਮਰੀਕਾ ਤੇ ਭਾਰਤ ਸਮਝੋਤਾ ਅਤੇ ਦਰਿਆਈ ਪਾਣੀਆਂ ਨੂੰ ਲੈ ਕੇ 17 ਮਾਰਚ ਨੂੰ ਬੁੱਧੀਜੀਵੀਆਂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਸ ਤੋਂ ਉਪਰੰਤ ਬਲਾਕ ਭਵਾਨੀਗੜ੍ਹ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਲਗਾਤਾਰ ਦੂਜੀ ਵਾਰ ਕੁਲਵਿੰਦਰ ਸਿੰਘ ਮਾਝਾ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ ਤੋਂ ਇਲਾਵਾ ਜਸਵਿੰਦਰ ਸਿੰਘ ਕਪਿਆਲ ਜਰਨਲ ਸਕੱਤਰ, ਮਨਦੀਪ ਸਿੰਘ ਨਾਗਰਾ ਤੇ ਰਛਪਾਲ ਸਿੰਘ ਸਕੱਤਰ, ਤੇਜਵਿੰਦਰ ਸਿੰਘ ਬਾਸੀਆਰਖ ਬਲਾਕ ਖਜਾਨਚੀ, ਬਲਾਕ ਪ੍ਰੈਸ ਸਕੱਤਰ ਯਾਦਵਿੰਦਰ ਸਿੰਘ ਘਰਾਚੋਂ, ਬਲਾਕ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਅਲੋਅਰਖ, ਜਗਸੀਰ ਸਿੰਘ ਗਿੰਨੀ, ਲਖਵੀਰ ਸਿੰਘ ਕਪਿਆਲ, ਰਾਜਵਿੰਦਰ ਸਿੰਘ ਸੰਘਰੇੜੀ, ਕੁਲਜੀਤ ਸਿੰਘ ਨਾਗਰਾ, ਬਲਾਕ ਮੀਤ ਪ੍ਰਧਾਨ ਦਰਸ਼ਨ ਸਿੰਘ ਤੇ ਅਮਰੀਕ ਸਿੰਘ ਘਰਾਚੋਂ, ਕਰਮ ਸਿੰਘ ਮਾਝਾ, ਕੁਲਵਿੰਦਰ ਸਿੰਘ ਆਲੋਅਰਖ, ਸਤਿਗੁਰ ਸਿੰਘ ਬਾਲਦ ਕਲਾਂ, ਸਰਬਜੀਤ ਸਿੰਘ, ਰੋਹੀ ਸਿੰਘ ਸੰਘਰੇੜੀ, ਸਿਕੰਦਰ ਸਿੰਘ ਤੇ ਭੂਰਾ ਸਿੰਘ ਨੰਬਰਦਾਰ ਅਕਬਰਪੁਰ, ਤਰਲੋਚਨ ਸਿੰਘ ਗੁਰਜੰਟ ਸਿੰਘ, ਰਾਜਿੰਦਰ ਸਿੰਘ ਰੋਡਾ ਸੰਘਰੇੜੀ, ਹਰਬੰਸ ਸਿੰਘ ਅਲੋਆਰਖ, ਬਲਾਕ ਮੈਂਬਰ ਕੁਲਤਾਰ ਸਿੰਘ ਘਰਾਚੋਂ, ਜਗਦੇਵ ਸਿੰਘ ਮਾਝਾ, ਅਮਰੀਕ ਸਿੰਘ ਬਾਲਦ ਕਲਾ, ਜਗਤਾਰ ਸਿੰਘ,ਮਨਜੀਤ ਸਿੰਘ, ਕਰਮਜੀਤ ਸਿੰਘ, ਜਨਕ ਸਿੰਘ ਕਪਿਆਲ, ਬਲਕਾਰ ਸਿੰਘ, ਬਲਕਾਰ ਸਿੰਘ ਰਾਏ ਸਿੰਘ ਵਾਲਾ, ਬਘੇਲ ਸਿੰਘ ਅਕਬਰਪੁਰ, ਹਰਦੀਪ ਸਿੰਘ ਤੇ ਟਹਿਲ ਸਿੰਘ ਬਾਸੀਅਰਖ, ਬਲਕਾਰ ਸਿੰਘ ਰਾਏ ਸਿੰਘ ਵਾਲਾ ਆਦਿ ਹਾਜ਼ਰ ਸਨ।