ਕੁਲਵੰਤ ਬਲਬੇੜ੍ਹਾ ਸਹਿਮਤੀ ਨਾਲ ਬਣੇ ਪ੍ਰਧਾਨ
ਕੁਲਵੰਤ ਬਲਬੇੜ੍ਹਾ ਸਹਿਮਤੀ ਨਾਲ ਬਣੇ ਪ੍ਰਧਾਨ
Publish Date: Sat, 11 Apr 2026 04:52 PM (IST)
Updated Date: Sat, 11 Apr 2026 04:53 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਹਲਕਾ ਸਨੌਰ ਦੇ ਸਰਕਲ ਬਲਬੇੜ੍ਹਾ ’ਚ ਪੰਚਾਇਤ ਯੂਨੀਅਨ ਦੀ ਚੋਣ ਹੋਈ, ਜਿਸ ਵਿਚ ਖੇਤਰ ਦੇ ਸਰਪੰਚਾਂ ਵੱਲੋਂ ਸੀਨੀਅਰ ਆਪ ਆਗੂ ਤੇ ਬਲਬੇੜ੍ਹਾ ਦੇ ਸਰਪੰਚ ਕੁਲਵੰਤ ਸਿੰਘ ਨੂੰ ਸਹਿਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਜੋਗਿੰਦਰ ਸਿੰਘ ਜੌਲਾ ਉਪ ਪ੍ਰਧਾਨ, ਜਸਪਾਲ ਸਿੰਘ ਜਾਫਰਪੁਰ ਖ਼ਜ਼ਾਨਚੀ, ਗੁਰਸ਼ੇਰ ਸਿੰਘ ਪੰਜੋਲਾ ਜਨਰਲ ਸਕੱਤਰ ਆਦਿ ਅਹੁਦੇਦਾਰ ਚੁਣੇ ਗਏ। ਪੰਚਾਇਤ ਯੁਨੀਅਨ ਦੇ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਆਪਣੇ ਅਤੇ ਸਰਕਲ ਦੇ ਪਿੰਡਾਂ ਦੇ ਵਿਕਾਸ ਕਾਰਜ਼ ਤੇ ਪਿੰਡਾਂ ਦੀ ਤਰੱਕੀ ਲਈ ਅਹਿਮ ਯਤਨ ਕਰਾਂਗੇ। ਇਸ ਮੌਕੇ ਰਾਜਵਿੰਦਰ ਸਿੰਘ ਸਰਪੰਚ ਅਲੀਪੁਰ ਜੱਟਾਂ, ਕੁਲਦੀਪ ਸਿੰਘ ਸਰਪੰਚ ਨੌਗਾਵਾਂ, ਰਿੰਕੂ ਸਰਪੰਚ ਚੁਰਾਸੋ, ਦਵਿੰਦਰ ਸਿੰਘ ਬੱਬਲੀ ਸਰਪੰਚ ਨੰਨਾਨਸੁੰ, ਮਲਕੀਤ ਸਿੰਘ ਸਰਪੰਚ ਡੰਡੋਆਂ, ਹਰਿੰਦਰ ਸਿੰਘ ਸਰਪੰਚ ਬਿਲਾਸਪੁਰ, ਬੱਬਲੀ ਸਰਪੰਚ ਨੰਨਾਨਸੁੰ, ਸ਼ੀਰਾ ਸਰਪੰਚ ਮਰਦਾਹੇੜੀ ਡੇਰਾ, ਹਰਦੀਪ ਸਿੰਘ ਸਰਪੰਚ ਕੱਕੇਪੁਰ, ਦਵਿੰਦਰ ਸਿੰਘ ਸਰਪੰਚ ਸਫੇੜਾ, ਬਿੱਟੁ ਰਾਮ ਬਿਲਾਸਪੁਰ ਡੇਰਾ, ਗੁਰਤੇਜ਼ ਸਿੰਘ ਅਕਾਲਗੜ੍ਹ ਆਦਿ ਸਰਪੰਚ ਮੌਜੂਦ ਸਨ।