ਕੇਐਸਬੀ ਵਰਲਡ ਸਕੂਲ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ
ਕੇਐਸਬੀ ਵਰਲਡ ਸਕੂਲ ਵਿਖੇ ਵਿਦਾਇਗੀ ਸਮਾਰੋਹ ਦਾ ਆਯੋਜਨ
Publish Date: Mon, 02 Feb 2026 06:12 PM (IST)
Updated Date: Mon, 02 Feb 2026 06:13 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਕੇਐੱਸਬੀ ਵਰਲਡ ਸਕੂਲ ਵਿਖੇ ਦਸਵੀਂ ਤੇ 11ਵੀਂ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਲਈ ਵਿਦਾਇਗੀ ਪਾਰਟੀ ਕਰਵਾਇਆ ਗਿਆ। ਪ੍ਰੋਗਰਾਮ ’ਚ ਵਿਦਿਆਰਥੀ ਅਤੇ ਅਧਿਆਪਕ ਦੇ ਅਮੁੱਕ ਰਿਸ਼ਤੇ ਦੀ ਖੂਬਸੂਰਤੀ ਨੂੰ ਵਿਦਿਆਰਥੀਆਂ ਨੇ ਕਵਿਤਾਵਾਂ ਨਾਲ ਦਰਸਾਇਆ। ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਦਾ ਪੂਰਾ ਆਨੰਦ ਮਾਣਿਆ। ਦਸਵੀਂ ਤੇ 11ਵੀਂ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸੰਗੀਤਕ ਪ੍ਰਦਰਸ਼ਨ ਨੂੰ ਸਾਰਿਆਂ ਨੇ ਖ਼ੂਬ ਸਰਾਹਿਆ। ਜਪਨੂਰ ਕੌਰ ਨੂੰ ਮਿਸ ਕੇਐੱਸਬੀ ਤੇ ਕਵਰਹਿਰਦੈਪ੍ਰੀਤ ਸਿੰਘ ਨੂੰ ਮਿਸਟਰ ਕੇ.ਐੱਸ. ਬੀ ਐਲਾਨਿਆ ਗਿਆ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਏਕਮਪ੍ਰੀਤ ‘ਮਿਸ ਗ੍ਰੇਸਫੁੱਲ, ਮਿਸ ਚਾਰਮਿੰਗ ਨੂਰਪ੍ਰੀਤ ਕੌਰ, ਮਿਸਟਰ ਪਾਵਰ ਹਾਊਸ ਮਨੀਸ਼ , ਮਿਸਟਰ ਵੌਗਿੰਸ਼ ਵਿਸ਼ਵਜੀਤ ਸਿੰਘ, ਮਿਸ ਵੌਗਿੰਸ਼ ਮਨਸ਼ਾਤ ਕੌਰ, ਮਿਸਟਰ ਐਲੀਗੈਂਟ ਹਰਮਨਜੋਤ ਸਿੰਘ ਆਦਿ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਇਨਾਮ ਦਿੱਤੇ ਗਏ। ਸਕੂਲ ਦੇ ਹੈੱਡ ਬੁਆਏ ਵਿਸ਼ਵਜੀਤ ਸਿੰਘ ਅਤੇ ਹੈੱਡ ਗਰਲ ਮਨਸ਼ਾਤ ਕੌਰ ਨੇ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਰੋਹ ਦੇ ਅੰਤ ’ਚ ਵਿਦਿਆਰਥੀਆਂ ਨੂੰ ਯਾਦਗਾਰੀ ਤੋਹਫ਼ੇ ਅਤੇ ਸਨਮਾਨ ਪੱਤਰ ਭੇਟ ਕੀਤੇ ਗਏ। ਇਹ ਵਿਦਾਇਗੀ ਸਮਾਰੋਹ ਸਭ ਲਈ ਭਾਵੁਕ ਅਤੇ ਯਾਦਗਾਰ ਪਲ ਬਣ ਗਿਆ। ਸਕੂਲ ਦੇ ਪ੍ਰੈਜੀਡੈਂਟ ਸ.ਗੁਰਲਾਡ ਸਿੰਘ ਕਾਹਲੋਂ ਜੀ , ਚੇਅਰਮੈਨ ਨਰੇਸ਼ ਕੁਮਾਰ,ਚੇਅਰਪਰਸਨ ਰੀਨਾ ਚੀਮਾ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ । ਪ੍ਰਿੰਸੀਪਲ ਅਨੀਤਾ ਸਹੂਜਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਨੁਸ਼ਾਸਨ, ਮਿਹਨਤ ਅਤੇ ਇਮਾਨਦਾਰੀ ਹੀ ਜੀਵਨ ਵਿਚ ਸਫਲਤਾ ਦੀ ਕੁੰਜੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।