ਕੇਐੱਸਬੀ ਵਰਲਡ ਸਕੂਲ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ
ਕੇਐਸਬੀ ਵਰਲਡ ਸਕੂਲ ਵਿਖੇ ਵਿਦਾਇਗੀ ਸਮਾਰੋਹ ਦਾ ਆਯੋਜਨ
Publish Date: Sun, 01 Feb 2026 05:18 PM (IST)
Updated Date: Sun, 01 Feb 2026 05:19 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਕੇਐੱਸਬੀ ਵਰਲਡ ਸਕੂਲ ਵਿਖੇ ਦਸਵੀਂ ਤੇ 11ਵੀਂ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਲਈ ਵਿਦਾਇਗੀ ਪਾਰਟੀ ਕਰਵਾਈ ਗਈ। ਪ੍ਰੋਗਰਾਮ ’ਚ ਕਈ ਮਨੋਰੰਜਕ ਪ੍ਰੋਗਰਾਮਾਂ ਦੀ ਭਰਮਾਰ ਸੀ। ਵਿਦਿਆਰਥੀ ਅਤੇ ਅਧਿਆਪਕ ਦੇ ਅਮੁੱਕ ਰਿਸ਼ਤੇ ਦੀ ਖੂਬਸੂਰਤੀ ਨੂੰ ਵਿਦਿਆਰਥੀਆਂ ਨੇ ਕਵਿਤਾਵਾਂ ਨਾਲ ਦਰਸਾਇਆ। ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਦਾ ਪੂਰਾ ਆਨੰਦ ਮਾਣਿਆ। ਦਸਵੀਂ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸੰਗੀਤਕ ਪ੍ਰਦਰਸ਼ਨ ਨੂੰ ਸਾਰਿਆਂ ਨੇ ਖ਼ੂਬ ਸਰਾਹਿਆ। ਜਪਨੂਰ ਕੌਰ ਨੂੰ ਮਿਸ ਕੇ .ਐੱਸ. ਬੀ. ਅਤੇ ਕਵਰਹਿਰਦੈਪ੍ਰੀਤ ਸਿੰਘ ਨੂੰ ਮਿਸਟਰ ਕੇ.ਐੱਸ. ਬੀ ਐਲਾਨਿਆ ਗਿਆ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਏਕਮਪ੍ਰੀਤ ‘ਮਿਸ ਗ੍ਰੇਸਫੁੱਲ,ਮਿਸ ਚਾਰਮਿੰਗ ਨੂਰਪ੍ਰੀਤ ਕੌਰ, ਮਿਸਟਰ ਪਾਵਰ ਹਾਊਸ ਮਨੀਸ਼ , ਮਿਸਟਰ ਵੌਗਿੰਸ਼ ਵਿਸ਼ਵਜੀਤ ਸਿੰਘ,ਮਿਸ ਵੌਗਿੰਸ਼ ਮਨਸ਼ਾਤ ਕੌਰ ਮਿਸਟਰ ਐਲੀਗੈਂਟ ਹਰਮਨਜੋਤ ਸਿੰਘ ਆਦਿ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਇਨਾਮ ਦਿੱਤੇ ਗਏ। ਸਕੂਲ ਦੇ ਪ੍ਰੈਜੀਡੈਂਟ ਗੁਰਲਾਡ ਸਿੰਘ ਕਾਹਲੋਂ, ਚੇਅਰਮੈਨ ਨਰੇਸ਼ ਕੁਮਾਰ, ਚੇਅਰਪਰਸਨ ਮੈਡਮ ਰੀਨਾ ਚੀਮਾ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲਅਨੀਤਾ ਸਹੂਜਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਨੁਸ਼ਾਸਨ, ਮਿਹਨਤ ਅਤੇ ਇਮਾਨਦਾਰੀ ਹੀ ਜੀਵਨ ਵਿਚ ਸਫਲਤਾ ਦੀ ਕੁੰਜੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।