ਕ੍ਰਿਸ਼ਨ ਚੌਹਾਨ ਨੂੰ ਪਾਰਟੀ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ
ਕ੍ਰਿਸ਼ਨ ਚੌਹਾਨ ਨੂੰ ਪਾਰਟੀ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ
Publish Date: Tue, 03 Feb 2026 04:29 PM (IST)
Updated Date: Wed, 04 Feb 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸ਼ਿਵ ਸੈਨਾ ਹਿੰਦੂ ਸਾਮਰਾਜਿਆ ਦੇ ਕੌਮੀ ਪ੍ਰਧਾਨ ਐਡਵੋਕੇਟ ਵਿੱਦਿਆ ਸਾਗਰ ਅਦਿਤਿਆ ਦੀ ਅਗਵਾਈ ਹੇਠ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਵਿਚ ਮੀਟਿੰਗ ਕੀਤੀ ਗਈ। ਜਿਸ ਵਿਚ ਕ੍ਰਿਸ਼ਨ ਚੌਹਾਨ ਨੂੰ ਪਾਰਟੀ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਜਗਜੀਤ ਸਿੰਘ, ਦੀਪਾਂਸ਼ੂ, ਅਜੈ ਕੁਮਾਰ, ਮੱਖਣ ਸਿੰਘ, ਕੋਹਿਨੂਰ ਚੌਹਾਨ ਅਤੇ ਨਿਰਭੈ ਸਿੰਘ ਪਾਰਟੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਯਕੀਨ ਦਿਵਾਇਆ ਕਿ ਉਹ ਪਾਰਟੀ ਪ੍ਰਤੀ ਆਪਣੀ ਜ਼ੁੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਕੌਮੀ ਪ੍ਰਧਾਨ ਆਦਿੱਤਿਆ ਨੇ ਦੱਸਿਆ ਕਿ ਉਹ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਦਾ ਹਿੱਸਾ ਬਣਾਉਣਗੇ। ਇਸ ਮੌਕੇ ਸ਼ਿਵ ਕੁਮਾਰ ਅੰਬਾਲਵੀ ਮੁੱਖ ਸਲਾਹਕਾਰ, ਚਰਨਜੀਤ ਸ਼ਰਮਾ ਸੂਬਾ ਪ੍ਰਧਾਨ, ਰਵਿੰਦਰ ਕੁਮਾਰ ਵਾਸੂ ਸੂਬਾ ਮੀਤ ਪ੍ਰਧਾਨ, ਸੇਵਕ ਰਾਮ ਮੌੜ ਜ਼ਿਲ੍ਹਾ ਪ੍ਰਧਾਨ, ਸੁਭਾਸ਼ ਚੰਦ ਜ਼ਿਲ੍ਹਾ ਮੀਤ ਪ੍ਰਧਾਨ, ਅੰਮ੍ਰਿਤ ਪਾਲ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਅਵਤਾਰ ਸਿੰਘ ਸ਼ਹਿਰੀ ਜਿਲਾ ਸਕੱਤਰ ਹਾਜ਼ਰ ਸਨ।