ਭੰਗੜੇ ’ਚ ਪਟਿਆਲੇ ਦੀ ਸਰਦਾਰੀ ਤੇ ਗਿੱਧੇ ’ਚ ਸਨੌਰ ਨੇ ਬਾਜ਼ੀ ਮਾਰੀ
ਭੰਗੜੇ ’ਚ ਪਟਿਆਲੇ ਦੀ ਸਰਦਾਰੀ ਤੇ ਗਿੱਧੇ ’ਚ ਸਨੌਰ ਨੇ ਬਾਜ਼ੀ ਮਾਰੀ
Publish Date: Wed, 25 Feb 2026 05:43 PM (IST)
Updated Date: Wed, 25 Feb 2026 05:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ੀਸ਼ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਦੀ ਸਰਪਸ੍ਰਸਤੀ ’ਚ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਗਿੱਧੇ, ਭੰਗੜੇ ਤੇ ‘ਵੇਸਟ ਤੋਂ ਬੈਸਟ’ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਐੱਸਡੀਐੱਮ ਰਾਜਪੁਰਾ ਤੇ ਅਸ਼ੋਕ ਕੁਮਾਰ ਐੱਸਡੀਐੱਮ ਪਾਤੜਾ ਦੀ ਦੇਖਰੇਖ ’ਚ ਹੋਏ ਇਨ੍ਹਾਂ ਮੁਕਾਬਲਿਆਂ ’ਚ ਸਕੂਲੀ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਰਦਰਸ਼ਨੀ ਦੇ ਤੌਰ ’ਤੇ ਸੱਭਿਆਚਾਰਕ ਪੇਸ਼ਕਾਰੀ ਕੀਤੀਆਂ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਡਾ. ਨਰਿੰਦਰ ਸਿੰਘ ਤੇਜਾ ਨੇ ਅਦਾ ਕੀਤੀ। ਗਿੱਧੇ ’ਚ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਨੌਰ ਨੇ ਪਹਿਲਾ, ਸਰਕਾਰੀ ਐਲੀਮੈਂਟਰੀ ਸਕੂਲ ਜੱਸੋਵਾਲ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਨੇ ਸਾਂਝੇ ਤੌਰ ’ਤੇ ਦੂਸਰਾ, ਓਲਡ ਪੁਲਿਸ ਲਾਈਨਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੇ ਲੱਕੀ ਇੰਟਰਨੈਸ਼ਨਲ ਪਬਲਿਕ ਸਕੂਲ ਪਟਿਆਲਾ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਲ ਕੀਤਾ। ਗਿੱਧੇ ਦੀ ਜੱਜਮੈਂਟ ਡਾ. ਨੇਹਾ ਖੰਨਾ, ਪ੍ਰੋ. ਮਨਿੰਦਰ ਕੌਰ ਤੇ ਰੂਪਵੰਤ ਕੌਰ ਨੇ ਕੀਤੀ। ਭੰਗੜੇ ’ਚ ਪ੍ਰੀਮੀਅਰ ਪਬਲਿਕ ਸਕੂਲ ਪਟਿਆਲਾ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਮੈਣ ਨੇ ਦੂਸਰਾ ਤੇ ਪਬਲਿਕ ਸਕੂਲ ਪਾਤੜਾਂ ਤੇਕਰੀਅਰ ਅਕੈਡਮੀ ਪਟਿਆਲਾ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਿਲ ਕੀਤਾ। ਭੰਗੜੇ ਦੇ ਜੱਜ ਦੀ ਭੂਮਿਕਾ ਦਲਜੀਤ ਸਿੰਘ, ਫਤਹਿਵੀਰ ਸਿੰਘ, ਕੁਲਵਿੰਦਰ ਸਿੰਘ ਨੇ ਮਨੀ ਸਿੰਘ ਨੇ ਨਿਭਾਈ। ‘ਵੇਸਟ ਤੋਂ ਬੈਸਟ’ ਬਣਾਉਣ ਮੁਕਾਬਲੇ ਦੇ ਵਿਅਕਤੀਗਤ ਮੁਕਾਬਲੇ ’ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਦੀ ਵਿਿਦਆਰਥਣ ਖ਼ੁਸ਼ਬੂ ਜੇਤੂ ਰਹੀ। ਇਨ੍ਹਾਂ ਮੁਕਾਬਲਿਆਂ ਦੇ ਗਰੁੱਪ ਮੁਕਾਬਲਿਆਂ ’ਚ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਨੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਤੇ ਪ੍ਰੇਮ ਧਾਮ ਸਕੂਲ ਨੇ ਸਾਂਝੇ ਤੌਰ ’ਤੇ ਦੂਸਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਮਨਿੰਦਰ ਕੌਰ ਰਾਜਪੁਰਾ ਤੇ ਡਾ. ਹੀਨਾ ਸੱਚਦੇਵਾ ਤੇ ਗੁਰਸ਼ਰਨ ਸਿੰਘ ਬਰਾੜ ਨੇ ਕੀਤੀ।