ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Publish Date: Wed, 01 Apr 2026 04:23 PM (IST)
Updated Date: Wed, 01 Apr 2026 04:25 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਪਿੰਡ ਸਾਹਲ ਵਿਚ ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵੱਲੋਂ ਪਿੰਡ ਦੇ ਕਿਸਾਨ ਮਜ਼ਦੂਰ ਅਤੇ ਨੌਜਵਾਨਾਂ ਵਿਚ ਨਵੀਆਂ ਨਿਯੁਕਤੀਆਂ ਕਰਨ ਲਈ ਵਿਚਾਰ ਚਰਚਾ ਹੋਈ। ਇਸ ਮੌਕੇ ਜੋ ਪਿੰਡਾਂ ’ਚ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ ਉਹਨਾਂ ਨੂੰ ਉਤਾਰਨ ਲਈ ਅਤੇ ਜੋ ਭਾਰਤ ਅਮਰੀਕਾ ਦੀ ਟ੍ਰੇਡ ਡੀਲ ਹੋਈ ਹੈ ਉਸਦੇ ਕਿਸਾਨ ਮਜ਼ਦੂਰਾਂ ਨੂੰ ਕੀ ਨੁਕਸਾਨ ਹਨ ਉਹਦੇ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਜਿਨ੍ਹਾਂ ’ਚ ਕੁਲਦੀਪ ਸਿੰਘ ਨੂੰ ਯੂਥ ਸਕੱਤਰ ਜ਼ਿਲ੍ਹਾ ਪਟਿਆਲਾ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਵਿੱਚ ਜਥੇਬੰਦੀ ਦੀ ਬਣਾਈ ਗਈ ਇਕਾਈ ਵਿੱਚ ਬਲਵਿੰਦਰ ਸਿੰਘ ਸਾਹਲ ਨੂੰ ਇਕਾਈ ਪ੍ਰਧਾਨ , ਜਸਵਿੰਦਰ ਸਿੰਘ ਇਕਾਈ ਜਰਨਲ ਸਕੱਤਰ , ਸਤਨਾਮ ਸਿੰਘ ਇਕਾਈ ਖਜ਼ਾਨਚੀ, ਰਵਿੰਦਰ ਪਾਲ ਸਿੰਘ ਇਕਾਈ ਸੀਨ ਮੀਤ ਪ੍ਰਧਾਨ , ਕਸ਼ਮੀਰ ਸਿੰਘ ਮੀਤ ਪ੍ਰਧਾਨ ਮੇਹਰ ਸਿੰਘ ਇਕਾਈ ਸਲਾਹਕਾਰ ਨਿਯੁਕਤ ਕੀਤੇ ਗਏ। ਇਸ ਮੌਕੇ ਜਥੇਬੰਦੀ ਵੱਲੋਂ ਤੇਜਿੰਦਰ ਸਿੰਘ ਮੋਹੀ ਸੀਨੀਅਰ ਮੀਤ ਪ੍ਰਧਾਨ ਭਾਰਤ , ਗੁਰਦੇਵ ਸਿੰਘ ਸਲਾਹਕਾਰ ਪੰਜਾਬ, ਨਿਤਨ ਰੇਖੀ ਇੰਚਾਰਜ ਆਈਟੀ ਸੈਲ ਪੰਜਾਬ ਪਹੁੰਚੇ। ਇਸ ਮੌਕੇ ਪਿੰਡ ਵੱਲੋਂ ਅਤੇ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਜਥੇਬੰਦੀ ਦੇ ਪਹੁੰਚੇ ਹੋਏ ਆਗੂਆਂ ਦਾ ਸਨਮਾਨ ਸਿਰੋਂਪਾਓ ਪਾ ਕੇ ਕੀਤਾ। ਨਵੇਂ ਚੁਣੇ ਹੋਏ ਅਹੁਦੇਦਾਰਾਂ ਨੇ ਜਥੇਬੰਦੀ ਦੇ ਕੌਮੀ ਪ੍ਰਧਾਨ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਜੋ ਜਥੇਬੰਦੀ ਸਾਡੀ ਡਿਊਟੀ ਲਾਊਗੀ ਉਸ ਨੂੰ ਅਸੀਂ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨ ਮਜ਼ਦੂਰ ਜਾ ਆਮ ਲੋਕ ਕਿਸੇ ਨੂੰ ਵੀ ਜੇਕਰ ਸਾਡੀ ਜਰੂਰਤ ਹੋਵੇਗੀ ਤਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਇਸ ਮੌਕੇ ਪਿੰਡ ਦੇ ਸਰੋਮ ਸਿੰਘ ਸਰਪੰਚ ਪਿੰਡ ਸਾਹਲ, ਜੋਗਾ ਸਿੰਘ, ਜੋਰਾ ਸਿੰਘ ਨਰਿੰਦਰ ਸਿੰਘ, ਦਲਜੀਤ ਸਿੰਘ, ਲੰਬੜਦਾਰ ਸਾਵਣ ਸਿੰਘ, ਹੀਰਾ ਸਿੰਘ ਲਾਡੀ ਸਿੰਘ, ਮਿੰਟੂ ਸਿੰਘ, ਕਸ਼ਮੀਰ ਸਿੰਘ, ਬਿੰਦਰ ਸਿੰਘ, ਹਰਮੇਲ ਸਿੰਘ, ਫੁੱਲਾ ਸਿੰਘ, ਗੁਲਜਾਰ ਸਿੰਘ, ਬੱਗਾ ਸਿੰਘ, ਸਤਪਾਲ ਸਿੰਘ,ਬਲਦੇਵ ਸਿੰਘ, ਸੰਦੀਪ ਸਿੰਘ, ਸਨੀ, ਕੇਹਰ ਚੰਦ, ਪੂਰਨ ਸਿੰਘ ਹਾਜ਼ਰ ਸਨ।