ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਹੋਈ ਮੀਟਿੰਗ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਵੱਲੋਂ ਮੀਟਿੰਗ ਦੌਰਾਨ ਕੀਤੀਆਂ ਅਹਿਮ ਵਿਚਾਰਾਂ
Publish Date: Sun, 01 Mar 2026 05:07 PM (IST)
Updated Date: Mon, 02 Mar 2026 04:04 AM (IST)
ਐਚ.ਐੱਸ.ਸੈਣੀ, ਪੰਜਾਬੀ ਜਾਗਰਣ,
ਰਾਜਪੁਰਾ: ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਗੁਰਦੀਪ ਸਿੰਘ ਬਿੱਲੂ ਘੜਾਮਾ ਕਲਾਂ ਦੀ ਅਗਵਾਈ ’ਚ ਪਿੰਡ ਘੜਾਮਾ ਕਲਾਂ ਵਿਖੇ ਰੱਖੀ ਗਈ। ਜਿਸ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਉਨ੍ਹਾਂ ਦੀ ਟੀਮ ਲੱਖਾ ਸਿੰਘ ਸਾਬਕਾ ਸਰਪੰਚ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਜਗਪਾਲ ਸਿੰਘ ਰਾਜਪੁਰਾ ਮੀਤ ਪ੍ਰਧਾਨ ਪੰਜਾਬ , ਲੱਖਾ ਸਿੰਘ ਸੌਂਟੀ ਜਨਰਲ ਸਕੱਤਰ ਪੰਜਾਬ , ਗੁਰਮੀਤ ਸਿੰਘ ਅਕਬਰਪੁਰ ਜ਼ਿਲ੍ਹਾ ਯੂਥ ਪ੍ਰਧਾਨ ਪਟਿਆਲਾ ਪਹੁੰਚੇ। ਜਿੱਥੇ ਪਿੰਡ ਦੇ ਨੌਜਵਾਨ ਬਜ਼ੁਰਗਾਂ ਵੀਰਾਂ ਨੂੰ ਜੋ ਯੂਐੱਸ ਭਾਰਤ ਫਰੀ ਟਰੇਡ ਸਮਝੌਤਾ ਹੋਇਆ ਹੈ ਉਸ ਦਾ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਨੂੰ ਕੀ ਨੁਕਸਾਨ ਹੈ, ਬਾਰੇ ਦੱਸਿਆ ਗਿਆ ਅਤੇ ਲੋਕਾਂ ਨੂੰ ਲਾਮਬੰਦ ਕਰਕੇ ਜਥੇਬੰਦੀਆਂ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਬਿੱਲੂ ਨੂੰ ਸਰਕਲ ਪ੍ਰਧਾਨ ਸ਼ੰਭੂ ਨਿਯੁਕਤ ਕੀਤਾ ਗਿਆ ਅਤੇ ਪਿੰਡ ਦੀ ਇਕਾਈ ਨਿਯੁਕਤ ਕੀਤੀ ਗਈ। ਇਸ ਮੌਕੇ ਪਰਮਦੀਪ ਸਿੰਘ ਇਕਾਈ ਮੀਤ ਪ੍ਰਧਾਨ, ਬਲਿਹਾਰ ਸਿੰਘ ਸੂਰਜਗੜ੍ਹ , ਨਿਰਮਲ ਸਿੰਘ, ਹਰਬੰਸ ਸਿੰਘ, ਸਿਮਰਨਜੀਤ ਸਿੰਘ, ਦਵਿੰਦਰ ਸਿੰਘ ਹਰਸਿਮਰਨ ਸਿੰਘ, ਕੁਲਵੀਰ ਸਿੰਘ ਪਰਵਿੰਦਰ ਸਿੰਘ, ਗੁਰਜੀਤ ਸਿੰਘ, ਸੋਨੂ ਵਰਮਾ,ਗੁਰਪਾਲ ਸਿੰਘ, ਅਮਰ ਸਿੰਘ ਬਲਦੇਵ ਸਿੰਘ, ਪੂਰਨ ਸਿੰਘ ਅਤੇ ਪਿੰਡ ਦੇ ਵੱਖੋ ਵੱਖ ਕਿਸਾਨ ਮਜ਼ਦੂਰ ਸ਼ਾਮਿਲ ਸਨ। ਗੁਰਦੀਪ ਸਿੰਘ ਬਿੱਲੂ ਨੇ ਅਤੇ ਪਿੰਡ ਦੀ ਇਕਾਈ ਨੇ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਥੇਬੰਦੀ ਨਾਲ ਤਨੋ, ਮਨੋ,ਧਨੋ ਨਾਲ ਖੜਾਗੇ।