ਨਵੇਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਨਵੇਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Publish Date: Sun, 01 Feb 2026 04:30 PM (IST)
Updated Date: Sun, 01 Feb 2026 04:31 PM (IST)

ਫੋਟੋ 1ਪੀਟੀਐਲ: 6 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਰਾਜਪੁਰਾ ਵਿਖੇ ਹੋਈ। ਮੀਟਿੰਗ ’ਚ ਵਿਸ਼ੇਸ਼ ਤੌਰ ਤੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨਮਾਜਰਾ ਪਹੁੰਚੇ। ਮੀਟਿੰਗ ਦੀ ਅਗਵਾਈ ਲੱਖਾ ਸਿੰਘ ਸਾਬਕਾ ਸਰਪੰਚ ਕਬੂਲਪੁਰ ਮੀਤ ਪ੍ਰਧਾਨ ਪੰਜਾਬ ਨੇ ਕੀਤੀ। ਇਸ ਮੀਟਿੰਗ ’ਚ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਪਰਿਵਾਰ ’ਚ ਵਾਧਾ ਕਰਦੇ ਹੋਏ ਨਵੀਆਂ ਨਿਯੁਕਤੀਆਂ ’ਚ ਲੱਖਾ ਸਿੰਘ ਲੰਬੜਦਾਰ ਸੋਟੀ ਨੂੰ ਜਨਰਲ ਸਕੱਤਰ ਪੰਜਾਬ, ਨਿਤਿਨ ਰੇਖੀ ਨੂੰ ਆਈਟੀ ਸੈਲ ਇੰਚਾਰਜ ਪੰਜਾਬ, ਬਲਵਿੰਦਰ ਸਿੰਘ ਸੈਂਬੀ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ, ਸੁਖਵਿੰਦਰ ਸਿੰਘ ਸੁੱਖਾ ਨੂੰ ਰਾਜਪੁਰਾ ਸ਼ਹਿਰੀ ਪ੍ਰਧਾਨ, ਗੁਰਪ੍ਰਤਾਪ ਸਿੰਘ ਮਦਨਪੁਰ ਚਲਹੇੜੀ ਨੂੰ ਮੀਤ ਪ੍ਰਧਾਨ ਬਲਾਕ ਸ਼ੰਭੂ ਨਿਯੁਕਤ ਕੀਤਾ ਗਿਆ। ਜਥੇਬੰਦੀ ਵੱਲੋਂ ਕੁਝ ਫੈਸਲੇ ਜਿਸ ’ਚ ਪੰਜਾਬ ਦੇ ਵਿੱਚ ਜੋ ਸੈਂਟਰ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਅਤੇ ਪੰਜਾਬ ਨੂੰ ਕਾਰਪੋਰੇਟ ਪਰਿਵਾਰਾਂ ਦੇ ਹੱਥਾਂ ’ਚ ਵੇਚਿਆ ਜਾ ਰਿਹਾ ਹੈ ਉਸ ਦਾ ਜਥੇਬੰਦੀ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਅਸੀ ਆਉਣ ਵਾਲੇ ਸਮੇਂ ’ਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਲਈ ਦਿਨ ਰਾਤ ਕੰਮ ਕਰਾਂਗੇ ਅਤੇ ਯੂਨੀਅਨ ਨੂੰ ਹੋਰ ਮਜ਼ਬੂਤ ਕਰਾਂਗੇ। ਇਸ ਮੌਕੇ ਤੇਜਿੰਦਰ ਸਿੰਘ ਮੀਤ ਪ੍ਰਧਾਨ ਭਾਰਤ, ਜਰਨੈਲ ਸਿੰਘ ਖ਼ਜ਼ਾਨਚੀ ਭਾਰਤ, ਲੱਖਾ ਸਿੰਘ ਸਾਬਕਾ ਸਰਪੰਚ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਜਗਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਦੇਵ ਸਿੰਘ ਸਲਾਹਕਾਰ ਪੰਜਾਬ, ਰੱਪੀ ਖਲੌਰ ਮੈਂਬਰ ਅਨੁਸ਼ਾਸਨ ਕਮੇਟੀ ਪੰਜਾਬ,ਗੁਰਮੀਤ ਸਿੰਘ ਅਕਬਰਪੁਰ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਨਦੀਪ ਸਿੰਘ ਸੈਦਖੇੜੀ, ਹਰਦੀਪ ਸਿੰਘ ਨੀਲਪੁਰ, ਜੱਸਾ ਚਮਾਰੂ, ਹਨੀਫ ਖਾਨ ਖਾਨਪੁਰ ਬੜਿੰਗ, ਗੁਰਜੋਤ ਸਿੰਘ ਹਰਦੀਪ ਸਿੰਘ ਰਾਜਪੁਰਾ, ਗੁਰਪ੍ਰੀਤ ਸਿੰਘ ਸੈਦ ਖੇੜੀ, ਹਰਸ਼ਪ੍ਰੀਤ ਸਿੰਘ ਸੂਰੋ, ਵਿਸ਼ੂ ਬਾਹਮਣ ਘੱਗਰ ਸਰਾ, ਸ਼ਮਸ਼ੇਰ ਸਿੰਘ ਸੈਦਖੇੜੀ ਆਦਿ ਹਾਜ਼ਰ ਸਨ।