ਨਵੇਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਨਵੇਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Publish Date: Sat, 31 Jan 2026 06:33 PM (IST)
Updated Date: Sat, 31 Jan 2026 06:34 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਰਾਜਪੁਰਾ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨਮਾਜਰਾ ਪਹੁੰਚੇ। ਮੀਟਿੰਗ ਦੀ ਅਗਵਾਈ ਲੱਖਾ ਸਿੰਘ ਸਾਬਕਾ ਸਰਪੰਚ ਕਬੂਲਪੁਰ ਮੀਤ ਪ੍ਰਧਾਨ ਪੰਜਾਬ ਨੇ ਕੀਤੀ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਪਰਿਵਾਰ ’ਚ ਵਾਧਾ ਕਰਦੇ ਹੋਏ ਨਵੀਆਂ ਨਿਯੁਕਤੀਆਂ ਵਿੱਚ ਲੱਖਾ ਸਿੰਘ ਨੰਬਰਦਾਰ ਸੋਟੀ ਨੂੰ ਜਨਰਲ ਸਕੱਤਰ ਪੰਜਾਬ, ਨਿਤਿਨ ਰੇਖੀ ਨੂੰ ਆਈਟੀ ਸੈੱਲ ਇੰਚਾਰਜ ਪੰਜਾਬ, ਬਲਵਿੰਦਰ ਸਿੰਘ ਸੈਂਬੀ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ, ਸੁਖਵਿੰਦਰ ਸਿੰਘ ਸੁੱਖਾ ਨੂੰ ਰਾਜਪੁਰਾ ਸ਼ਹਿਰੀ ਪ੍ਰਧਾਨ, ਗੁਰਪ੍ਰਤਾਪ ਸਿੰਘ ਮਦਨਪੁਰ ਚਲਹੇੜੀ ਨੂੰ ਮੀਤ ਪ੍ਰਧਾਨ ਬਲਾਕ ਸ਼ੰਭੂ ਨਿਯੁਕਤ ਕੀਤਾ ਗਿਆ। ਜਥੇਬੰਦੀ ਵੱਲੋਂ ਕੁਝ ਫੈਸਲੇ ਜਿਸ ਵਿੱਚ ਪੰਜਾਬ ਦੇ ਵਿੱਚ ਜੋ ਸੈਂਟਰ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਅਤੇ ਪੰਜਾਬ ਨੂੰ ਕਾਰਪੋਰੇਟ ਪਰਿਵਾਰਾਂ ਦੇ ਹੱਥਾਂ ਵਿੱਚ ਵੇਚਿਆ ਜਾ ਰਿਹਾ ਹੈ, ਉਸ ਦਾ ਜਥੇਬੰਦੀ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਜੋ ਕੱਚੇ ਵਰਕਰ ਜਾਂ ਮਜ਼ਦੂਰ ਫੈਕਟਰੀਆਂ ਜਾਂ ਵੇਅਰ ਹਾਊਸ ਦੇ ਵਿੱਚ ਕੰਮ ਕਰਦੇ ਹਨ ਠੇਕੇਦਾਰ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੰਦੇ ਉਨ੍ਹਾਂ ਦੇ ਹਿੱਤ ਲਈ ਵੀ ਜਥੇਬੰਦੀ ਕੰਮ ਕਰੇਗੀ। ਜਿਹੜੇ ਮਜ਼ਦੂਰਾਂ ਜਾਂ ਵਰਕਰ ਨਾਲ ਕੋਈ ਜਿਆਦਤੀ ਹੋਈ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਉਨ੍ਹਾਂ ਦੇ ਹੱਕ ਵਿੱਚ ਡੱਟ ਕੇ ਖੜੇਗੀ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰੇਗੀ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਭਾਰਤ ਲਈ ਦਿਨ-ਰਾਤ ਕੰਮ ਕਰਾਂਗੇ ਅਤੇ ਯੂਨੀਅਨ ਨੂੰ ਹੋਰ ਮਜ਼ਬੂਤ ਕਰਾਂਗੇ। ਇਸ ਮੌਕੇ ਤੇਜਿੰਦਰ ਸਿੰਘ ਮੀਤ ਪ੍ਰਧਾਨ ਭਾਰਤ, ਜਰਨੈਲ ਸਿੰਘ ਖਜ਼ਾਨਚੀ ਭਾਰਤ, ਲੱਖਾ ਸਿੰਘ ਸਾਬਕਾ ਸਰਪੰਚ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਜਗਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਦੇਵ ਸਿੰਘ ਸਲਾਹਕਾਰ ਪੰਜਾਬ, ਰੱਪੀ ਖਲੌਰ ਮੈਂਬਰ ਅਨੁਸ਼ਾਸਨ ਕਮੇਟੀ ਪੰਜਾਬ, ਗੁਰਮੀਤ ਸਿੰਘ ਅਕਬਰਪੁਰ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਨਦੀਪ ਸਿੰਘ ਸੈਦਖੇੜੀ, ਹਰਦੀਪ ਸਿੰਘ ਨੀਲਪੁਰ, ਜੱਸਾ ਚਮਾਰੂ, ਹਨੀਫ ਖਾਨ ਖਾਨਪੁਰ ਬੜਿੰਗ, ਗੁਰਜੋਤ ਸਿੰਘ, ਹਰਦੀਪ ਸਿੰਘ ਰਾਜਪੁਰਾ, ਗੁਰਪ੍ਰੀਤ ਸਿੰਘ ਸੈਦ ਖੇੜੀ, ਹਰਸ਼ਪ੍ਰੀਤ ਸਿੰਘ ਸੂਰੋ, ਵਿਸ਼ੂ ਬਾਹਮਣ ਘੱਗਰ ਸਰਾ, ਸ਼ਮਸ਼ੇਰ ਸਿੰਘ ਸੈਦਖੇੜੀ ਆਦਿ ਹਾਜ਼ਰ ਸਨ।