ਕਿਸਾਨਾਂ ਨੇ ਬਿਜਲੀ ਤੇ ਮਨਰੇਗਾ ਬਿੱਲਾਂ ਦੇ ਖ਼ਿਲਾਫ਼ ਪਿੰਡਾਂ ‘ਚ ਰੋਸ ਮਾਰਚ ਕੱਢਿਆ
ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੇ ਬਿਜਲੀ ਅਤੇ ਮਨਰੇਗਾ ਬਿੱਲਾਂ ਦੇ ਖਿਲਾਫ ਪਿੰਡਾਂ ‘ਚ ਰੋਸ ਮਾਰਚ ਕੱਢਿਆ
Publish Date: Tue, 06 Jan 2026 05:38 PM (IST)
Updated Date: Tue, 06 Jan 2026 05:41 PM (IST)

ਫੋਟੋ 6ਪੀਟੀਐਲ: 21 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਬਿੱਲਾਂ ਦੇ ਵਿਰੋਧ ਵਿਚ ਪਿੰਡ ਜੁਲਾਹਖੇਡ਼ੀ ਤੋਂ ਸ਼ੁਰੂ ਕਰਕੇ ਪਿੰਡ ਘਡ਼ਾਮ, ਭਾਂਬਲ, ਭਗਵਾਨ ਪੁਰ ਜੱਟਾਂ ਤੇ ਦੇਵੀਨਗਰ ਵਿਖੇ ਬਿਜਲੀ ਬਿੱਲਾਂ ਦੇ ਵਿਰੋਧ ਵਿਚ ਰੋਸ ਮਾਰਚ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਰੋਸ ਮਾਰਚ ਦੀ ਪਿੰਡ ਬੀਬੀਪੁਰ ਜਾ ਕੇ ਸਮਾਪਤੀ ਕੀਤੀ ਗਈ। ਇਸ ਮੌਕੇ ਪ੍ਰਧਾਨ ਬੂਟਾਂ ਸਿੰਘ ਸ਼ਾਦੀਪੁਰ ਵੱਲੋ ਲੋਕਾਂ ਨੂੰ ਜਾਗਰੂਕ ਵੀ ਕੀਤਾ ਕਿ ਕੇਂਦਰ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਦੇ ਕਾਰਨ ਕਿਸਾਨ ਅਤੇ ਮਜ਼ਦੂਰ ਬਾਕੀ ਵਰਗਾਂ ਤੇ ਵੱਡਾ ਬੋਝ ਪਾਉਣ ਵਾਸਤੇ ਬਿਜਲੀ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਮੀਟਰ ਲਾ ਕੇ ਇਨ੍ਹਾਂ ’ਚ ਚਿੱਪਾਂ ਪਾਈਆਂ ਜਾਣਗੀਆਂ ਤੇ ਮੋਬਾਈਲ ਵਾਂਗੂ ਰੀਚਾਰਜ ਕਰਾਉਣੇ ਪੈਣਗੇ ਤਾਂ ਬਿਜਲੀ ਚੱਲਿਆ ਕਰੇਗੀ, ਜਿਸ ਨਾਲ ਲੋਕਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਵੇਗਾ, ਜਿਸ ਨੂੰ ਕਦੀ ਵੀ ਪੰਜਾਬ ਦੇ ਅੰਦਰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੋਕਾਂ ਤੇ ਫਾਲਤੂ ਬੋਝ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਮਨਰੇਗਾ ਬਿੱਲ ਸਰਕਾਰ ਲੈ ਕੇ ਆ ਰਹੀ ਹੈ, ਜਿਸ ਨਾਲ ਮਜ਼ਦੂਰ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਇਸ ਲਈ ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸ਼ਾਦੀਪੁਰ ਨੇ ਕੇਂਦਰ ਸਰਕਾਰ ਤੋਂ ਜੋਰ ਦੇ ਕੇ ਮੰਗ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਵਰਗੀਆਂ ਸਟੇਟਾਂ ਵਿਚ ਆਪਣੇ ਪੈਰ ਜਮਾਉਣ ਦਾ ਯਤਨ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕਿਸਾਨ ਮਜ਼ਦੂਰ ਹਰ ਕਮਜ਼ੋਰ ਵਰਗ ਦੀ ਬਾਂਹ ਫਡ਼ ਕੇ ਉਨ੍ਹਾਂ ਤੇ ਚਡ਼ਿਆ ਕਰਜਾ ਮਾਫ ਕਰਨਾ ਚਾਹੀਦਾ ਹੈ ਅਤੇ ਉਸ ਕਰਜ਼ੇ ਉੱਤੇ ਲੀਕ ਮਾਰਨੀ ਚਾਹੀਦੀ ਹੈ। ਇਸ ਮਾਰਚ ਵਿਚ ਐਸ.ਕੇ.ਐਮ. ਦੇ ਆਗੂ ਤੇ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਤੋਂ ਇਲਾਵਾ ਨਿਰਮਲ ਸਿੰਘ ਐਡਵੋਕੇਟ, ਦਿਲਬਾਗ ਸਿੰਘ ਚੀਮਾ, ਸ਼ਬੇਗ ਸਿੰਘ, ਅਮਨਦੀਪ ਸਿੰਘ, ਦਲਜੀਤ, ਹਰਜੀਤ ਭੈਣੀ, ਕਾਲਾ ਜਲਾਹਖੇਡ਼ੀ, ਭੀਮ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਬੀਬੀਪੁਰ ਵਿਖੇ ਬੀ. ਕੇ. ਯੂ. ਸ਼ਾਦੀਪੁਰ ਦੀ 25 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਜੈ ਰਾਮ, ਰਿਖੀ ਰਾਮ, ਹਰਜਿੰਦਰ ਸਿੰਘ, ਦੀਵਾਨ ਸਿੰਘ, ਬੋਕਾ ਰਾਮ, ਦਵਿੰਦਰ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਕ੍ਰਿਸ਼ਨ ਸਿੰਘ, ਧਰਮਵੀਰ ਸਿੰਘ, ਪ੍ਰਿਥੀ ਸਿੰਘ, ਸੁਖਸੈਨ ਸਿੰਘ, ਗੁਰਚਰਨ ਸਿੰਘ, ਬਲਕਾਰ ਸਿੰਘ, ਲਾਭ ਸਿੰਘ, ਦੀਪ ਚੰਦ, ਕ੍ਰਿਸ਼ਨ ਸਿੰਘ, ਲਾਭ ਸਿੰਘ, ਸੁਖਜੀਤ ਬਲਵਿੰਦਰ ਸੌਟੀ ਆਦਿ ਵੀ ਹਾਜ਼ਰ ਸਨ।