ਜਗਵਿੰਦਰ ਖਰਾਜਪੁਰ ਨੂੰ ਥਾਪਿਆ ਰਾਜਪੁਰਾ ਦਾ ਯੂਥ ਮੀਤ ਪ੍ਰਧਾਨ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ
Publish Date: Thu, 26 Mar 2026 04:32 PM (IST)
Updated Date: Thu, 26 Mar 2026 04:35 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਭਾਰਤ) ਦੀ ਮੀਟਿੰਗ ਲੱਖਾ ਸਿੰਘ ਸਰਪੰਚ ਕਬੂਲਪੁਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿਚ ਪਿੰਡ ਖਰਾਜਪੁਰ ਵਿਖੇ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮਨਜੀਤ ਸਿੰਘ ਘੁਮਾਣਾ ਨੇ ਲੋਕਾਂ ਨੂੰ ਜਥੇਬੰਦੀ ਨਾਲ ਜੁੜਨ ਲਈ ਲਾਮਬੰਦ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ’ਚ ਜੋ ਆਮ ਲੋਕਾਂ ਕਿਸਾਨ, ਮਜ਼ਦੂਰ, ਛੋਟੇ ਵਪਾਰੀ ਨੂੰ ਜੋ ਮੁਸੀਬਤਾਂ ਆ ਰਹੀਆਂ ਹਨ ਉਹਨਾਂ ਲਈ ਇੱਕ ਜੁੱਟ ਹੋ ਕੇ ਲੜਾਈ ਲੜਨ ਲਈ ਪ੍ਰੇਰਿਤ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਲੰਬੜਦਾਰ ਸੌਂਟੀ ਜਨਰਲ ਸਕੱਤਰ ਪੰਜਾਬ, ਗੁਰਦੇਵ ਸਿੰਘ ਸਲਾਹਕਾਰ ਪੰਜਾਬ, ਬਲਕਾਰ ਸਿੰਘ ਸੈਦਖੇੜੀ ਸੂਬਾ ਸਕੱਤਰ ਪੰਜਾਬ, ਆਤਮਾ ਸਿੰਘ ਮੀਤ ਪ੍ਰਧਾਨ ਪਟਿਆਲਾ ਦੀ ਹਾਜ਼ਰੀ ’ਚ ਜਗਵਿੰਦਰ ਸਿੰਘ ਖਰਾਜਪੁਰ ਨੂੰ ਯੂਥ ਮੀਤ ਪ੍ਰਧਾਨ ਰਾਜਪਰਾ ਲਗਾਉਣ ਉਪਰੰਤ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਗਿਆਨ ਸਿੰਘ, ਮਾਨ ਸਿੰਘ,ਗੋਬਿੰਦ ਸਿੰਘ,ਰੇਸ਼ਮ ਸਿੰਘ, ਮੁਖਤਿਆਰ ਸਿੰਘ, ਹਰਦੇਵ ਸਿੰਘ, ਮੰਗਾ ਸਿੰਘ, ਨਿਟਾ ਸਿੰਘ, ਗੁਰਪ੍ਰੀਤ ਸਿੰਘ, ਰਸਪਾਲ ਸਿੰਘ, ਮੇਗਾ ਸਿੰਘ, ਜੋਗਾ ਸਿੰਘ,ਬੱਗਾ ਸਿੰਘ, ਵਿੱਕੀ ਸਿੰਘ, ਗੁਰਵਿੰਦਰ ਸਿੰਘ, ਵਰਿੰਦਰ ਸਿੰਘ, ਸਾਰੇ ਪਿੰਡ ਖਰਾਜਪੁਰ ਸਮੇਤ ਹੋਰਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਜਥੇਬੰਦੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ । ਇਸ ਤੋਂਂ ਇਲਾਵਾ ਜਥੇਬੰਦੀ ਸਾਡੀ ਡਿਊਟੀ ਲਗਾਏਗੀ ਨੂੰ ਉਹ ਅਸੀਂ ਤਨਦੇਹੀ ਨਾਲ ਨਿਭਾਵਾਂਗੇ ।