ਭਾਕਿਯੂ ਭਟੇੜੀ ਕਲਾਂ ਭਲਕੇ ਫੂਕੇਗਾ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ
13 ਜਨਵਰੀ ਨੂੰ ਭਾਕਿਯੂ ਭਟੇੜੀ ਕਲਾ ਫੂਕੇਗਾ ਬਿਜਲੀ ਸੋਧ ਬਿਲ 2025 ਦੀਆਂ ਕਾਪੀਆਂ
Publish Date: Sun, 11 Jan 2026 05:34 PM (IST)
Updated Date: Sun, 11 Jan 2026 05:36 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਪਿੰਡ ਨੀਲਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾ ਦੇ ਬਲਾਕ ਰਾਜਪੁਰਾ ਦੀ ਮੀਟਿੰਗ ਹੋਈ। ਇਸ ਮੌਕੇ ਗੁਰਦੇਵ ਸਿੰਘ ਰਾਜਪੁਰਾ, ਬਲਕਾਰ ਸਿੰਘ ਫੌਜੀ ਜੱਸੋਵਾਲ, ਗੁਰਵਿੰਦਰ ਸਿੰਘ ਰਾਮਪੁਰ ਖੁਰਦ, ਗੁਰਦੀਪ ਸਿੰਘ ਖਿਜਰਗੜ ਕਨੌੜ, ਭਗਵਾਨ ਦਾਸ ਪਬਰੀ, ਮੇਵਾ ਸਿੰਘ ਕਨੌੜ, ਖੇਮ ਸਿੰਘ ਰਾਮਪੁਰ, ਹਰੀ ਕ੍ਰਿਸ਼ਨ ਤਖਤੁਮਾਜਰਾ ਨੇ ਦੱਸਿਆ ਕਿ ਕਿਸਾਨੀ ਯੂਨੀਅਨ ਵੱਲੋਂ 12 ਜਨਵਰੀ ਨੂੰ 4 ਘੰਟੇ ਲਈ ਟੋਲ ਪਲਾਜੇ ਫਰੀ ਕੀਤੇ ਜਾਣਗੇ ਅਤੇ 13 ਜਨਵਰੀ ਨੂੰ ਲੋਹੜੀ ਦੇ ਤਿਉਹਾਰ ਤੇ ਬਿਜਲੀ ਸੋਧ ਬਿਲ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਤੋਂ ਇਲਾਵਾ 21 ਅਤੇ 22 ਜਨਵਰੀ ਨੂੰ ਦੂਜੇ ਗੇੜ ਵਿਚ ਚਿਪ ਵਾਲੇ ਮੀਟਰ ਉਤਾਰ ਕੇ ਸਬ ਡਵੀਜ਼ਨ ਦਫਤਰਾਂ ਵਿਚ ਜਾ ਕੇ ਜਮ੍ਹਾਂ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਬਣਾਏ ਗਏ ਸਨਾਖਤੀ ਕਾਰਡ ਪੁਰਾਣੇ ਅੱਜ ਤੋਂ ਬਾਅਦ ਰੱਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੇਂ ਕਾਰਡ ਜਿਸ ਵਿੱਚ ਜਥੇਬੰਦੀ ਦਾ ਸਕੈਨਰ ਤੇ ਸੂਬਾ ਪ੍ਰਧਾਨ ਦੇ ਦਸਤਕ ਕੀਤੀ ਫੋਟੋ ਕਾਰਡ ’ਚ ਲਾਈ ਗਈ ਹੈ ਤਾਂ ਕਿ ਕੋਈ ਵੀ ਵਿਅਕਤੀ ਜਾਅਲੀ ਕਾਰਡ ਨਾ ਬਣਾ ਸਕੇ। ਉਨ੍ਹਾਂ ਕਿਹਾ ਕਿ ਅੱਜ ਤੋ ਬਾਅਦ ਸਾਰੇ ਜਥੇਬੰਦੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਚਿਪ ਵਾਲੇ ਕਾਰਡ ਬਣਾਉਣ ਲਈ ਆਪਣੇ ਆਗੂ ਨਾਲ ਸੰਪਰਕ ਕੀਤਾ ਜਾਵੇ। ਪੁਰਾਣੇ ਤੇ ਜਾਅਲੀ ਕਾਰਡ ਬਣਾਉਣ ਵਾਲੇ ਤੇ ਕਿਤੇ ਵੀ ਆਪਣੇ ਪੁਰਾਣੇ ਕਾਰਡ ਸਨਾਖਤ ਲਈ ਦਿਖਾਉਣ ਤੇ ਕਾਰਵਾਈ ਕੀਤੀ ਜਾ ਸਕਦੀ ਹੈ।