ਕਿਰਤੀ ਕਾਲਜ ’ਚ ਮਨਾਇਆ ਰਾਸਟਰੀ ਵੋਟਰ ਦਿਵਸ
ਕਿਰਤੀ ਕਾਲਜ ’ਚ ਮਨਾਇਆ ਰਾਸਟਰੀ ਵੋਟਰ ਦਿਵਸ
Publish Date: Tue, 27 Jan 2026 05:11 PM (IST)
Updated Date: Tue, 27 Jan 2026 05:13 PM (IST)
ਫੋਟੋ 27ਪੀਟੀਐਲ: 20 ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ ਪਾਤੜਾਂ : ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਪ੍ਰਿੰਸੀਪਲ ਰਚਨਾ ਭਾਰਦਵਾਜ ਦੀ ਅਗਵਾਈ ’ਚ ਸਵੀਪ ਤੇ ਐੱਨਐੱਸਐੱਸ ਵਿਭਾਗ ਵੱਲੋਂ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ I ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੀਵਪ ਇੰਚਾਰਜ ਡਾ ਬਲਕਾਰ ਸਿੰਘ ਨੇ ਮੁੱਖ ਮਹਿਮਾਨ ਅਸੋਕ ਕੁਮਾਰ ਐਸਡੀਐਮ ਪਾਤੜਾਂ ਅਤੇ ਤਹਿਸੀਲਦਾਰ ਸਵਪਨਦੀਪ ਕੌਰ ਦਾ ਸਵਾਗਤ ਕਰਦਿਆਂ ਵੋਟਰ ਦਿਵਸ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਐਸਡੀਐਮ ਅਸ਼ੋਕ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਲ ਵਿੱਚ ਚਾਰ ਵਾਰ ਵੋਟਾਂ ਬਣਾਈਆਂ ਜਾਂਦੀਆਂ ਹਨ ਅਤੇ ਵੋਟ ਬਣਾਉਣ ਦੀ ਉਮਰ 18 ਸਾਲ ਤੋਂ ਉੱਪਰ ਨਿਰਧਾਰਿਤ ਕੀਤੀ ਗਈ ਹੈ। ਐੱਨਐੱਸਐੱਸ ਪ੍ਰੋਗਰਾਮ ਅਫਸਰ ਪ੍ਰੋ ਜਗਦੀਸ ਸਿੰਘ ਨੇ ਵਿਦਿਆਰਥੀ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਸੰਬੰਧੀ ਸੁੰਹ ਚੁਕਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ ਗੁਰਜੀਤ ਸਿੰਘ ਪ੍ਰੋ ਭੁਪਿੰਦਰ ਕੌਰ, ਪ੍ਰੋ ਕੁਲਵਿੰਦਰ ਕੌਰ, ਮੈਡਮ ਸੁਖਦੀਪ ਕੋਰ, ਐਨਐਸਐਸ ਵਲੰਟੀਅਰ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ ।