ਐੱਸਐੱਚਓ ਕਿਰਪਾਲ ਸਿੰਘ ਮੋਹੀ ਨੂੰ ਸਦਮਾ, ਮਾਤਾ ਦਾ ਦੇਹਾਂਤ
ਥਾਣਾ ਸਦਰ ਪੁਲਿਸ ਦੇ ਐਸਐਚ ਓ ਕਿਰਪਾਲ ਸਿੰਘ ਮੋਹੀ ਨੂੰ ਸਦਮਾ, ਮਾਤਾ ਦਾ ਦੇਹਾਂਤ
Publish Date: Fri, 13 Feb 2026 04:28 PM (IST)
Updated Date: Fri, 13 Feb 2026 04:30 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਦਰ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੂੰ ਕੁਝ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਅਮਰਜੀਤ ਕੌਰ (75) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਮਾਤਾ ਅਮਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੱਜ ਪੁਰਾਣਾ ਰਾਜਪੁਰਾ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਨੀਤੀ ਰਿਵਾਜਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਯੂਥ ਆਗੂ ਨਿਰਭੈ ਸਿੰਘ ਮਿਲਟੀ ਕੰਬੋਜ, ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ, ਐਡਵੋਕੇਟ ਲਵਿਸ ਮਿਤਲ, ਰਣਜੀਤ ਸਿੰਘ ਸਾਹਨੀ, ਸਰਬਜੀਤ ਸਿੰਘ ਸਾਹਨੀ, ਸਾਹਿਬ ਸਿੰਘ ਕੋਲੀ, ਡੀਐੱਸਪੀ ਸਪੈਸ਼ਲ ਪਟਿਆਲਾ ਜਸਵਿੰਦਰ ਸਿੰਘ ਟਿਵਾਣਾ, ਰਾਜਪੁਰਾ ਡੀਐੱਸਪੀ ਮਨਜੀਤ ਸਿੰਘ, ਹਲਕਾ ਘਨੌਰ ਦੇ ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ, ਐਸਐਚ ਓ ਥਾਣਾ ਸਿਟੀ ਰਾਜਪੁਰਾ ਗੁਰਸੇਵਕ ਸਿੰਘ ਸਿੱਧੂ, ਐੱਸਐੱਚਓ ਥਾਣਾ ਬਨੂੜ ਅਰਸ਼ਪ੍ਰੀਤ ਸ਼ਰਮਾ, ਪੁਲਿਸ ਚੌਕੀ ਕਸਤੂਰਬਾ ਦੀ ਇਨਚਾਰਜ ਨਿਸ਼ਾਨ ਸਿੰਘ, ਟਰੈਫਿਕ ਪੁਲਿਸ ਰਾਜਪੁਰਾ ਦੇ ਇਨਚਾਰਜ ਗੁਰਬਚਨ ਸਿੰਘ, ਥਾਣੇਦਾਰ ਅਮਰਜੀਤ ਸਿੰਘ, ਥਾਣੇਦਾਰ ਜਗਦੇਵ ਸਿੰਘ ਸਮੇਤ ਹਲਕਾ ਰਾਜਪੁਰਾ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਇੰਸਪੈਕਟਰ ਕਿਰਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਮਾਤਾ ਅਮਰਜੀਤ ਕੌਰ ਦੀ ਆਤਮਿਕ ਸ਼ਾਂਤੀ ਦੇ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 21 ਫਰਵਰੀ 2026 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਜੋਤ ਸਰੂਪ ਫੋਕਲ ਪੁਆਇੰਟ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ।