ਕੀਰਤਨ ਸਮਾਗਮ ਅਤੇ ਅੰਮ੍ਰਿਤ ਸੰਚਾਰ 14 ਨੂੰ
ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਮਹਾਨ ਕੀਰਤਨ ਸਮਾਗਮ ਅਤੇ ਅੰਮ੍ਰਿਤ ਸੰਚਾਰ 14 ਨੂੰ
Publish Date: Wed, 08 Apr 2026 04:54 PM (IST)
Updated Date: Wed, 08 Apr 2026 04:56 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਸਿੱਖ ਕੌਂਸਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਬੇੜ੍ਹਾ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਚ ਮਹਾਨ ਕੀਰਤਨ ਸਮਾਗਮ ਅਤੇ ਅੰਮ੍ਰਿਤ ਸੰਚਾਰ 14 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਜਥੇਦਾਰ ਮੋਹਣ ਸਿੰਘ ਕਰਤਾਰਪੁਰ ਪ੍ਰਧਾਨ ਪੰਜਾਬ ਸਿੱਖ ਕੌਂਸਲ ਨੇ ਦੱਸਿਆ ਕਿ ਪੰਜਾਬ ਸਿੱਖ ਕੌਂਸਲ ਵੱਲੋਂ ਨਿਰੰਤਰ ਸੇਵਾਵਾਂ ਰਾਹੀਂ ਅਹਿਮ ਉਪਰਾਲਾ ਕੀਤਾ ਜਾਂਦਾ ਹੈ ਕਿ ਹਰ ਪ੍ਰਾਣੀ ਅੰਮ੍ਰਿਤ ਛੱਕ ਕੇ ਖਾਲਸਾਈ ਸਰੂਪ ਦੇ ਧਾਰਨੀ ਬਣ ਕੇ ਸ਼ਬਦ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰਨ। ਭਾਈ ਲਖਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਨੇ ਸੰਗਤਾਂ ਨੂੰ ਬੈਨਤੀ ਕਰਦਿਆਂ ਕਿਹਾ ਕਿ 14 ਅਪ੍ਰੈਲ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਪੰਜਾਬ ਸਿੱਖ ਕੌਂਸਲ ਧਾਰਮਿਕ ਸੰਸਥਾ ਵੱਲੋਂ ਗੁਰੂ ਘਰ ਵਿਚ ਅੰਮ੍ਰਿਤ ਦਾ ਬਾਟਾ ਤਿਆਰ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤ ਅਭਿਲਾਖ਼ੀ ਸੰਗਤਾਂ ਕੇਸੀ ਇਸ਼ਨਾਨ ਕਰਕੇ ਸਵੇਰੇ 9:30 ਵਜੇ ਤੱਕ ਗੁਰਦੁਆਰਾ ਸਾਹਿਬ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰਨ। ਇਸ ਸਮਾਗਮ ਮੌਕੇ ਕਕਾਰਾਂ ਦੀ ਸੇਵਾ ਪੰਜਾਬ ਸਿੱਖ ਕੌਂਸਲ ਫਰੀ ਕੀਤੀ ਜਾਵੇਗੀ।