ਮੈਗਾ ਜਾਬ ਫੈਸਟ-2026 ’ਚ ਖ਼ਾਲਸਾ ਕਾਲਜ ਪਟਿਆਲਾ ਨੇ ਮਾਰੀਆਂ ਮੱਲਾਂ
ਮੈਗਾ ਜੌਬ ਫੈਸਟ-2026 ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 18 Mar 2026 05:57 PM (IST)
Updated Date: Wed, 18 Mar 2026 06:01 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕਰਵਾਏ ਗਏ ‘ਮੈਗਾ ਜਾਬ ਫੈਸਟ-2026’ ਵਿਚ ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਰੁਜ਼ਗਾਰ ਮੇਲੇ ਵਿਚ ਕਾਲਜ ਦੇ ਵੱਖ-ਵੱਖ ਵਿਸ਼ਿਆਂ ਦੇ ਯੂ.ਜੀ. ਅਤੇ ਪੀ.ਜੀ. ਅੰਤਿਮ ਸਾਲ ਦੇ 52 ਵਿਦਿਆਰਥੀਆਂ ਦੀ ਨਾਮੀ ਕੰਪਨੀਆਂ ਵਿਚ ਚੋਣ ਹੋਈ ਹੈ। ਇਸ ਜਾਬ ਫੈਸਟ ਵਿਚ ਬੈਂਕਿੰਗ, ਆਈ.ਟੀ., ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ਦੀਆਂ 24 ਪ੍ਰਮੁੱਖ ਕੰਪਨੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਇਕੁਇਟਾਸ ਸਮਾਲ ਫਾਈਨਾਂਸ ਬੈਂਕ, ਸ੍ਰੀਰਾਮ ਗਰੁੱਪ, ਐੱਚ.ਡੀ.ਬੀ. ਫਾਈਨੈਂਸ਼ੀਅਲ ਸਰਵਿਸਿਜ਼, ਬਜਾਜ ਲਾਈਫ ਇੰਸ਼ੋਰੈਂਸ, ਟੈਕਕੈਡ, ਐਕਸੀਲੈਂਸ ਟੈਕਨਾਲੋਜੀ, ਵਰਧਮਾਨ ਸਪੈਸ਼ਲ ਸਟੀਲ ਅਤੇ ਸਾਂਝੀ ਸਿੱਖਿਆ ਫਾਊਂਡੇਸ਼ਨ ਵਰਗੇ ਵੱਡੇ ਨਾਂ ਸ਼ਾਮਲ ਸਨ। ਇਨ੍ਹਾਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਨੂੰ ਵਿਭਿੰਨ ਅਹੁਦਿਆਂ ਲਈ ਚੁਣਿਆ ਗਿਆ। ਸ਼੍ਰੋਮਣੀ ਕਮੇਟੀ ਦੇ ਵਿਦਿਅਕ ਸਕੱਤਰ ਸੁਖਮਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਡੀਨ ਪਲੇਸਮੈਂਟ ਡਾ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਸਫਲਤਾ ਨੂੰ ਕਾਲਜ ਦੇ ਯੋਜਨਾਬੱਧ ਸਿਖਲਾਈ ਯਤਨਾਂ ਦਾ ਸਿੱਟਾ ਦੱਸਿਆ। ਪਲੇਸਮੈਂਟ ਸੈੱਲ ਦੇ ਕਨਵੀਨਰ ਅਤੇ ਟਰੇਨਿੰਗ ਤੇ ਪਲੇਸਮੈਂਟ ਅਫਸਰ ਡਾ. ਨਵਦੀਪ ਕੌਰ ਨੇ ਵੀ ਚੁਣੇ ਗਏ ਉਮੀਦਵਾਰਾਂ ਨੂੰ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਅਤੇ ਤਾਲਮੇਲ ਲਈ ਡਾ. ਨਵਦੀਪ ਕੌਰ ਦੇ ਨਾਲ ਪ੍ਰੋ. ਰਾਸ਼ੀ ਬੰਸਲ, ਪ੍ਰੋ. ਸਤਵੀਰ ਕੌਰ, ਪ੍ਰੋ. ਪਰਮਜੀਤ ਸਿੰਘ ਅਤੇ ਪ੍ਰੋ. ਅਰੁਣਾ ਜੈਸਵਾਲ ਵੀ ਹਾਜ਼ਰ ਸਨ।