ਫ਼ਰੋਜ਼ਨ ਫੂਡਜ਼ ’ਤੇ ਇੰਡਸਟਰੀ-ਓਰੀਐਂਟਡ ਸਿਖਲਾਈ ਪ੍ਰੋਗਰਾਮ ਕਰਾਇਆ
ਫ਼ਰੋਜ਼ਨ ਫੂਡਜ਼ ’ਤੇ ਇੰਡਸਟਰੀ-ਓਰੀਐਂਟਡ ਸਿਖਲਾਈ ਪ੍ਰੋਗਰਾਮ ਦਾ ਆਯੋਜਨ
Publish Date: Wed, 25 Feb 2026 05:31 PM (IST)
Updated Date: Wed, 25 Feb 2026 05:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖ਼ਾਲਸਾ ਕਾਲਜ ਦੇ ਆਈਆਈਸੀ ਸੈੱਲ ਵੱਲੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਵਿਦਿਆਰਥੀਆਂ ਦੀ ਵਿਵਹਾਰਕ ਮੁਹਾਰਤ ਤੇ ਉਦਯੋਗਿਕ ਤਿਆਰੀ ਨੂੰ ਵਧਾਉਣ ਦੇ ਉਦੇਸ਼ ਨਾਲ ’ਫ਼ਰੋਜ਼ਨ ਫੂਡਜ਼ ਅਤੇ ਫੂਡ ਪੈਕੇਜਿੰਗ: ਹੁਨਰ ਨੂੰ ਕਰੀਅਰ ਅਤੇ ਉੱਦਮੀ ਮੌਕਿਆਂ ਵਿਚ ਬਦਲਣਾ’ ਵਿਸ਼ੇ ’ਤੇ ਇਕ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਮੰਤਵ ਅਕਾਦਮਿਕ ਗਿਆਨ ਅਤੇ ਫੂਡ ਇੰਡਸਟਰੀ ਦੀਆਂ ਪ੍ਰਚਲਿਤ ਪ੍ਰਣਾਲੀਆਂ ਵਿਚਾਲੇ ਪਾੜੇ ਨੂੰ ਪੂਰਨਾ ਸੀ। ਇਸ ਸਿਖਲਾਈ ਦੌਰਾਨ ਫੂਡ ਪ੍ਰੋਸੈਸਿੰਗ ਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਰੋਜ਼ੀ ਬਾਂਸਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫ੍ਰੀਜ਼ਿੰਗ ਤਕਨਾਲੋਜੀ ਦੇ ਆਧੁਨਿਕ ਸੰਕਲਪਾਂ, ਕੋਲਡ ਚੇਨ ਮੈਨੇਜਮੈਂਟ, ਪੈਕੇਜਿੰਗ ਸਮੱਗਰੀ, ਲੇਬਲਿੰਗ ਮਾਪਦੰਡਾਂ ਅਤੇ ਭੋਜਨ ਦੀ ਸ਼ੈਲਫ-ਲਾਈਫ ਵਧਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਰੋਜ਼ੀ ਬਾਂਸਲ ਨੇ ਫ਼ਰੋਜ਼ਨ ਫੂਡ ਸੈਕਟਰ ਵਿਚ ਉੱਭਰ ਰਹੇ ਮੌਕਿਆਂ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਫੂਡ ਪ੍ਰੋਸੈਸਿੰਗ ਤੇ ਵੈਲਯੂ ਐਡੀਸ਼ਨ ਦੇ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਤੇ ਸਵੈ-ਰੁਜ਼ਗਾਰ (ਉੱਦਮੀ) ਵਜੋਂ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਈਆਈਸੀ ਦੇ ਕਨਵੀਨਰ ਡਾ. ਰਤਨਪਾਲ ਸਿੰਘ ਰੰਧਾਵਾ, ਵਾਈਸ ਪ੍ਰੈਜ਼ੀਡੈਂਟ ਡਾ. ਅੰਜੂ ਖੁੱਲਰ ਅਤੇ ਪ੍ਰੈਜ਼ੀਡੈਂਟ ਡਾ. ਗੁਰਮੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਈ.ਆਈ.ਸੀ. ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਯਤਨਾਂ ਦੀ ਤਾਰੀਫ ਕੀਤੀ•।