ਕਾਂਵੜੀਆਂ ਦਾ ਸੁਨਾਮ ਪੁੱਜਣ ਮੌਕੇ ਫੁੱਲਾਂ ਦੀ ਵਰਖਾ ਨਾਲ ਸਵਾਗਤ
ਕਾਵੜੀਆਂ ਦਾ ਸੁਨਾਮ ਪੁੱਜਣ ਮੌਕੇ ਫੁੱਲਾਂ ਦੀ ਵਰਖਾ ਨਾਲ ਸਵਾਗਤ
Publish Date: Sun, 15 Feb 2026 05:08 PM (IST)
Updated Date: Mon, 16 Feb 2026 04:03 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਮਹਾਂਸ਼ਿਵਰਾਤਰੀ ਦੇ ਪਾਵਨ ਦਿਹਾੜੇ ਮੌਕੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਸੁਨਾਮ ਪਹੁੰਚੇ ਕਾਵੜੀਆਂ ਦਾ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਸਵਾਗਤ ਕੀਤਾ ਗਿਆ। ਇਸ ਸਬੰਧ ਵਿਚ ਬਰਾਦਰੀ ਬ੍ਰਾਹਮਣ ਵਰਤਫ਼ ਉਬਰਾਓ ਸੁਨਾਮ ਦੇ ਪ੍ਰਧਾਨ ਸੰਦੀਪ ਸ਼ਰਮਾ (ਬਾਕਸਰ) ਦੀ ਅਗਵਾਈ ਹੇਠ ਮਾਤਾ ਮੋਦੀ ਚੌਕ, ਸੁਨਾਮ ਵਿਖੇ ਸ਼ਰਧਾਲੂਆਂ ਵੱਲੋਂ ਕਾਂਵੜੀਆਂ ਦਾ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਕਾਵੜੀਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਵੱਡੀ ਗਿਣਤੀ ਵਿਚ ਮੌਜੂਦ ਸ਼ਰਧਾਲੂਆਂ ਨੇ ਬਮ-ਬਮ ਬੋਲੇ ਅਤੇ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ। ਪ੍ਰਧਾਨ ਸੰਦੀਪ ਸ਼ਰਮਾ (ਬਾਕਸਰ) ਨੇ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਤਿਉਹਾਰ ਆਸਥਾ, ਸ਼ਰਧਾ ਤੇ ਵਿਸ਼ਵਾਸ ਦਾ ਪ੍ਰਤੀਕ ਹੈ। ਕਾਂਵੜੀਏ ਹਰਦੁਆਰ ਤੋਂ ਪਵਿੱਤਰ ਗੰਗਾ ਜਲ ਲਿਆਉਣ ਲਈ ਲੰਬੀ ਦੂਰੀ ਤੈਅ ਕਰਦੇ ਹਨ, ਜੋ ਕਿ ਭਗਵਾਨ ਸ਼ਿਵ ਪ੍ਰਤੀ ਉਨ੍ਹਾਂ ਦੀ ਅਟੁੱਟ ਆਸਥਾ ਤੇ ਸ਼ਰਧਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਏਕਤਾ, ਭਾਈਚਾਰਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ (ਬਾਕਸਰ), ਜਗਮੋਹਨ ਸ਼ਰਮਾ, ਭੂਸ਼ਨ ਸ਼ਰਮਾ, ਅਸ਼ੋਕ ਸ਼ਰਮਾ, ਹਰਿੰਦਰ ਜੋਸ਼ੀ, ਮੁਨੀਸ਼ ਜੋਸ਼ੀ, ਸੰਦੀਪ ਸ਼ਰਮਾ, ਵਿੱਕੀ ਜੋਸ਼ੀ, ਰਾਜੇਸ਼, ਪਿੰਕੀ, ਟਿੰਕੂ ਜੋਸ਼ੀ, ਪੰਕਜ ਕੁਮਾਰ, ਨਰੇਸ਼ ਸ਼ਰਮਾ, ਰਵੀ, ਅਬਦੁਲ, ਗੁਰਸੇਵਕ ਸਿੰਘ, ਹਰਦੀਪ ਗਿਰ (ਸੰਨੀ), ਮੰਗੀ ਗਿਰ, ਮਨੀ ਧਾਲੀਵਾਲ, ਸੋਨੂੰ ਸ਼ਰਮਾ, ਕਰਨ ਧੀਮਾਨ, ਟਵਿੰਕਲ ਜੀਤ, ਲਵੀ ਗੋਇਲ, ਡੀ. ਨਿਖਿਲ, ਮਨੀਸ਼, ਚਿਰਾਗ, ਵੰਸ਼, ਦੀਪੂ (ਬਿੱਲਾ) ਆਦਿ ਹਾਜ਼ਰ ਸਨ।