ਹਾਸਰਸ ਕਵੀ ਸੰਮੇਲਨ ਕਰਵਾਇਆ
ਹਾਸਰਸ ਕਵੀ ਸੰਮੇਲਨ ਕਰਵਾਇਆ
Publish Date: Sat, 03 Jan 2026 06:47 PM (IST)
Updated Date: Sat, 03 Jan 2026 06:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨਵੇਂ ਸਾਲ ਮੌਕੇ ਅਜੀਤ ਹੋਟਲ ਵੱਲੋਂ ਹਾਸਰਸ ਕਵੀ ਸੰਮੇਲਨ ਕਰਵਾਇਆ ਗਿਆ। ਜੀਤ ਰਾਮ ਤੇ ਅਜੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਸਮਾਜ ਵਿਚ ਵੱਧ ਰਹੇ ਤਣਾਅ ਨੂੰ ਘੱਟ ਕਰਨ ਦੇ ਨਾਲ ਨਾਲ ਨਵੇਂ ਸਾਲ ਨੂੰ ਖੁਸ਼ੀਆਂ ਨਾਲ ਮਨਾਇਆ ਜਾਵੇ। ਇਸ ਕਾਵਿ ਸੰਮੇਲਨ ਵਿੱਚ ਵਿਸ਼ੇਸ਼ ਤੌਰ ’ਤੇ ਅੰਤਰਰਾਸ਼ਰੀ ਸ਼ਾਇਰ ਸਾਗਰ ਸੂਦ ਸੰਜੇ ਨੇ ਆਪਣੀਆਂ ਗ਼ਜ਼ਲਾਂ ਤੇ ਰਚਨਾਵਾਂ ਨਾਲ ਮਹਿਫ਼ਲ ਵਿੱਚ ਰੌਣਕ ਬੰਨ ਦਿੱਤੀ। ਹਾਸ ਕਵੀ ਬਜਿੰਦਰ ਠਾਕੁਰ ਨੇ ਵੀ ਆਪਣੀ ਪਤਨੀ ਵਾਲੀ ਕਵਿਤਾ ਸੁਣਾ ਕੇ ਮਹਿਫ਼ਲ ਵਿੱਚ ਖ਼ੂਬ ਵਾਹ ਵਾਹ ਖੱਟੀ ਅਤੇ ਨਾਲ ਹੀ ਅੰਤਰ ਰਾਸ਼ਰੀ ਵਿਅੰਗਕਾਰ ਅੰਮ੍ਰਿਤ ਪਾਲ ਸਿੰਘ ਕੌਫੀ ਨੇ ਆਪਣੀ ਕਵਿਤਾ ‘ਤਾਵੀਜ਼’ ਸੁਣਾ ਕੇ ਮਹਿਫ਼ਿਲ ਨੂੰ ਹੋਰ ਵੀ ਬੁਲੰਦੀਆਂ ’ਤੇ ਲੇ ਗਏ। ਇਸ ਮੌਕੇ ਸਮਾਜ ਸੇਵਕ ਸੁਖਵਿੰਦਰ ਸਿੰਘ ਸਾਹਨੀ ਨੇ ਵੀ ਸ਼ਿਰਕਤ ਕੀਤੀ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਵੀ ਸੰਮੇਲਨ ਕਰਵਾਉਣ ਦੀ ਗੱਲ ਕੀਤੀ।