ਹੋਲਾ ਮਹੱਲਾ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਕਵੀ ਦਰਬਾਰ, ਕਵੀਆਂ ਦਾ ਸਨਮਾਨ
ਹੋਲਾ ਮਹੱਲਾ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਕਵੀ ਦਰਬਾਰ, ਕਵੀਆਂ ਦਾ ਸਨਮਾਨ
Publish Date: Sat, 07 Mar 2026 07:23 PM (IST)
Updated Date: Sat, 07 Mar 2026 07:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਹੋਲਾ ਮਹੱਲਾ ਸਮਾਗਮਾਂ ਦੇ ਸੰਦਰਭ ਵਿੱਚ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਕਵੀਆਂ ਦਾ ਮਾਣ-ਸਨਮਾਨ ਕੀਤਾ ਗਿਆ। ਇਹ ਕਵੀ ਦਰਬਾਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸ਼ੁਰੂ ਕੀਤੀ ਗਈ ਕਵੀ ਦਰਬਾਰ ਦੀ ਮਹਾਨ ਪਰੰਪਰਾ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾ. ਐੱਸਪੀ ਸਿੰਘ ਓਬਰਾਏ ਦੁਬਈ ਵਿਖੇ ਖਾੜੀ ਖੇਤਰ ਵਿੱਚ ਬਣੇ ਜੰਗੀ ਹਾਲਾਤਾਂ ਕਾਰਨ ਹਵਾਈ ਉਡਾਨਾਂ ਪ੍ਰਭਾਵਿਤ ਹੋਣ ਕਾਰਨ ਇਸ ਸਮਾਗਮ ਵਿੱਚ ਸ਼ਿਰਕਤ ਨਹੀਂ ਕਰ ਸਕੇ। ਉਨ੍ਹਾਂ ਦੀ ਤਰਫੋਂ ਟਰੱਸਟ ਦੇ ਸਕੱਤਰ ਗਗਨਦੀਪ ਸਿੰਘ ਅਹੂਜਾ ਵੱਲੋਂ ਕਵੀ ਦਰਬਾਰ ਵਿੱਚ ਸ਼ਾਮਲ ਕਵੀਆਂ ਨੂੰ ਨਗਦ ਰਾਸ਼ੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿੱਚ ਸ਼ਮੂਲੀਅਤ ਕਰਨ ਵਾਲੇ ਕਵੀਆਂ ਵਿੱਚ ਕੁਲਵੰਤ ਸਿੰਘ ਰਫੀਕ ਸ਼ਾਹਬਾਦ ਮਾਰਕੰਡਾ, ਭਗਤ ਸਿੰਘ ਬੀਰ ਜਗਾਧਰੀ, ਰਛਪਾਲ ਸਿੰਘ ਪਾਲ ਜਲੰਧਰ, ਬੀਬੀ ਪਰਵਿੰਦਰ ਕੌਰ ਪਟਿਆਲਾ,. ਸੁਖਜੀਵਨ ਸਿੰਘ ਸਫਰੀ ਅੰਮ੍ਰਿਤਸਰ, ਦਿਲਬੀਰ ਸਿੰਘ ਰਿਆੜ ਜਲੰਧਰ, ਬਲਬੀਰ ਸਿੰਘ ਬੱਲ ਮੋਰਿੰਡਾ, ਸ਼ੁਭਮ ਮੰਡਲਾ ਦਿੱਲੀ, ਬੀਬੀ ਜਤਿੰਦਰ ਕੌਰ ਅਨੰਦਪੁਰੀ, ਸ਼ੁਕਰਗੁਜ਼ਾਰ ਸਿੰਘ ਅੰਮ੍ਰਿਤਸਰ, ਮਲਕੀਤ ਸਿੰਘ ਨਿਮਾਣਾ ਸ੍ਰੀ ਅੰਮ੍ਰਿਤਸਰ, ਬੀਬੀ ਜਸਪ੍ਰੀਤ ਕੌਰ ਸ਼ਿਲਾਈ, ਡਾ. ਸੁਖਜਿੰਦਰ ਕੌਰ ਨੂਰ ਪਠਾਨਕੋਟ, ਬਲਬੀਰ ਸਿੰਘ ਕਮਲ ਦਸੂਹਾ, ਜੋਗਿੰਦਰ ਸਿੰਘ ਉਮਰਾਨੰਗਲ, ਬੀਬੀ ਸਿਮਰਨ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਪਾਉਂਟਾ ਸਾਹਿਬ, ਡਾ. ਗੁਰਦੀਪ ਸਿੰਘ ਸ਼ਿਵਪੁਰ ਸਟੇਜ ਸਕੱਤਰ, ਕੁਲਵੰਤ ਸਿੰਘ ਚੌਧਰੀ ਪਾਉਂਟਾ ਸਾਹਿਬ, ਬੀਬੀ ਇੰਦਰਜੀਤ ਕੌਰ, ਬੀਬੀ ਅਮਨਦੀਪ ਕੌਰ, ਬੀਬੀ ਰਜਨੀ ਕੌਰ ਪਾਉਂਟਾ ਸਾਹਿਬ, ਜ਼ਮੀਰ ਅਲੀ ਜ਼ਮੀਰ ਮਾਲੇਰਕੋਟਲਾ ਅਤੇ ਸੁਲੱਖਣ ਸਿੰਘ ਸੁਨਾਮ ਸਮੇਤ ਲੱਗਭਗ 40 ਕਵੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਹਰਭਜਨ ਸਿੰਘ, ਜਨਰਲ ਸਕੱਤਰ ਸਰਦਾਰ ਹਰਪ੍ਰੀਤ ਸਿੰਘ, ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰ ਜੋਗਾ ਸਿੰਘ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਮੈਨੇਜਰ ਸਰਦਾਰ ਜਗੀਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।