- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋਂ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਨੌਵਾਂ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਸਿੱਖਿਆ, ਕਲਾ, ਸਾਹਿਤ, ਸੰਗੀਤ, ਸਮਾਜ ਸੇਵਾ, ਖੇਡਾਂ ਅਤੇ ਪੱਤਰਕਾਰੀ ਦੇ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 40 ਧੀਆਂ ਅਤੇ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਵੱਲੋਂ ਆਏ ਮੁੱਖ ਮਹਿਮਾਨਾਂ ਨੂੰ ਇੰਡੋਰ ਪਲਾਂਟ ਭੇਟ ਕਰਕੇ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਔਰਤਾਂ ਦੀ ਹਿੰਮਤ, ਯੋਗਤਾ ਅਤੇ ਉਪਲਬਧੀਆਂ ਨੂੰ ਸਲਾਮ ਕਰਨ ਦਾ ਸਮਾਂ ਹੈ। ਇਸ ਮੌਕੇ ਮੁੱਖ ਮਹਿਮਾਨ ਪ੍ਰਸਿੱਧ ਫਿਲਮ ਅਦਾਕਾਰਾ ਸੁਨੀਤਾ ਧੀਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਔਰਤਾਂ ਦੀ ਮਿਹਨਤ, ਸੰਘਰਸ਼ ਅਤੇ ਸਫਲਤਾਵਾਂ ਦਾ ਜਸ਼ਨ ਮਨਾਉਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ ਅਤੇ ਆਪਣੀ ਲਗਨ ਅਤੇ ਮਿਹਨਤ ਨਾਲ ਹਰ ਮੰਚ ਤੇ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ। ਪ੍ਰੋਗਰਾਮ ਦੌਰਾਨ ਨ੍ਰਿਤ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਸੰਸਥਾਪਕ ਡਾ. ਡੇਜ਼ੀ ਵਾਲੀਆ, ਕਰ ਅਤੇ ਆਬਕਾਰੀ ਅਧਿਕਾਰੀ ਜਸਵੀਤ ਸ਼ਰਮਾ ਅਤੇ ਰੋਟਰੀ ਦੀ ਜ਼ੋਨਲ ਕੋਆਰਡੀਨੇਟਰ ਦਲਜੀਤ ਕੌਰ ਚੀਮਾ ਨੇ ਕਿਹਾ ਕਿ ਟਰੱਸਟ ਵੱਲੋਂ ਵੱਖ-ਵੱਖ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੀਆਂ 40 ਧੀਆਂ ਅਤੇ ਔਰਤਾਂ ਦਾ ਸਨਮਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਹੈ। ਇਸ ਮੌਕੇ ਸਾਹਿਤਕਾਰ ਕਿਰਨ ਸ਼ਰਮਾ, ਸੂਫੀ ਗਾਇਕਾ ਸੁਰਿੰਦਰ ਕੌਰ ਬਾੜਾ, ਵੋਇਸ ਆਫ਼ ਪੰਜਾਬ ਦੀ ਜੇਤੂ ਮੰਨਤ ਅਤੇ ਮੋਦੀ ਕਾਲਜ ਦੇ ਹੋਣਹਾਰ ਵਿਦਿਆਰਥੀ ਗੁਰਜੰਟ ਸਿੰਘ ਨੇ ਆਪਣੇ ਵਿਚਾਰ, ਗੀਤ ਤੇ ਕਵਿਤਾਵਾਂ ਸਾਂਝੀਆਂ ਕੀਤੀਆਂ। ਟਰੱਸਟ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਡਾ. ਅਭਿਨੰਦਨ ਬੱਸੀ, ਡਾ. ਚੇਤਨਾ, ਡਾ. ਹਿਨਾ ਸਚਦੇਵਾ, ਡਾ. ਗੋਰੀ ਖੰਨਾ, ਡਾ. ਹਰਲੀਨ ਕੌਰ, ਪ੍ਰਿੰਸੀਪਲ ਰਮਨਦੀਪ ਕੌਰ, ਹੈੱਡ ਮਿਸਟ੍ਰੈਸ ਰਪਿੰਦਰ ਕੌਰ ਗਰੇਵਾਲ, ਹੈੱਡ ਮਿਸਟ੍ਰੈਸ ਆਸ਼ਾ ਰਾਣੀ, ਹੈੱਡ ਮਿਸਟ੍ਰੈਸ ਨੀਤਾ ਰਾਣੀ, ਹੈੱਡ ਮਿਸਟ੍ਰੈਸ ਸਿਮਰਨਜੀਤ ਕੌਰ, ਹੈੱਡ ਮਿਸਟ੍ਰੈਸ ਸੋਨੂੰ ਬਾਂਸਲ ਅਤੇ ਲੈਕਚਰਾਰ ਡਾ. ਸਪਨਾ ਸੇਠੀ ਨੂੰ ਸਨਮਾਨਿਤ ਕੀਤਾ ਗਿਆ। ਸਾਹਿਤ ਦੇ ਖੇਤਰ ’ਚ ਸੁਰਿੰਦਰ ਕੌਰ ਬਾੜਾ, ਡਾ. ਗੁਰਮੇਲ ਕੌਰ ਜੋਸ਼ੀ, ਸੰਦੀਪ ਰਾਣੀ ਸੋਖਲ, ਰੂਹੀ ਸਿੰਘ, ਪਰਮਿੰਦਰ ਅਮਨ, ਮੈਡਮ ਸਜਨੀ, ਡਾ. ਸੁਖਪਾਲ ਕੌਰ, ਰਸਵਿੰਦਰ ਕੌਰ, ਪਰਮਜੀਤ ਕੌਰ ਅਤੇ ਰਾਜਿੰਦਰ ਰਾਣੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਟਰੱਸਟ ਦੇ ਖ਼ਜ਼ਾਨਚੀ ਲੈਕਚਰਾਰ ਨਰਿੰਦਰਪਾਲ ਸਿੰਘ ਅਤੇ ਉਪ ਸਕੱਤਰ ਮੈਡਮ ਸੰਤੋਸ਼ ਸੰਧੀਰ ਨੇ ਬਾਖੂਬੀ ਨਿਭਾਈ।