ਕਰਹਾਲੀ ਸਾਹਿਬ ਕਾਲਜ ’ਚ ਇਕ ਰੋਜ਼ਾ ਕਾਨਫਰੰਸ ਕਰਵਾਈ
ਕਰਹਾਲੀ ਸਾਹਿਬ ਕਾਲਜ ਵਿੱਚ ਇੱਕ ਰੋਜਾ ਕਾਨਫਰੰਸ
Publish Date: Sat, 11 Apr 2026 05:04 PM (IST)
Updated Date: Sat, 11 Apr 2026 05:06 PM (IST)
ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦੇ ਕਾਮਰਸ, ਮੈਨੇਜਮੈਂਟ, ਇਕਨਾਮਿਕਸ ਅਤੇ ਕੰਪਿਊਟਰ ਵਿਭਾਗਾਂ ਦੇ ਸਾਂਝੇ ਯਤਨਾਂ ਸਦਕਾ ਫਾਈਨਾਂਸ਼ਲ ਟੈਕਨਾਲੋਜੀ ਟਰਾਂਸਫਾਰਮਿੰਗ ਇੰਡੀਆਜ ਇਕਾਨਮੀ ਵਿਸ਼ੇ ੳੱਤੇ ਇੱਕ ਰੋਜ਼ਾ ਕਾਨਫਰੰਸ ਕਰਵਾਈ ਗਈ। ਕਾਨਫਰੰਸ ਆਫ ਲਾਈਨ ਅਤੇ ਆਨ ਲਾਈਨ ਦੋਹਾਂ ਮੋਡਾਂ ਵਿੱਚ ਕੀਤੀ ਗਈ। ਕਾਨਫਰੰਸ ਦੇ ਮੁੱਖ ਬੁਲਾਰੇ ਬੀਬੀ ਹਰਜਿੰਦਰ ਕੌਰ ਐਗਜੈਕਟਿਵ ਮੈਂਬਰ ਐੱਸਜੀਪੀਸੀ, ਡਾ. ਕਸ਼ਮੀਰ ਸਿੰਘ ਪ੍ਰਿ੍ਰੰਸੀਪਲ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ, ਡਾ. ਰਜਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਧਰਮਵੀਰ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਮਨੀਸ਼ਾ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ। ਕਾਨਫਰੰਸ ’ਚ ਆਨਲਾਈਨ ਫਰਾੱਡ, ਅਨਪੜ੍ਹਤਾ ਅਤੇ ਫਾਈਨਾਂਸ਼ਲ ਟੈਕਨਾਲੋਜੀ ਵਿਸ਼ਿਆਂ ਉੱਤੇ ਚਰਚਾ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਕਾਨਫਰੰਸ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਬਦਲਦੀਆਂ ਹੋਈਆਂ ਤਕਨੀਕਾਂ ਦੇ ਚੰਗੇ ਅਤੇ ਮਾੜੇ ਨਤੀਜਿਆਂ ਬਾਰੇ ਅਵਗਤ ਹੋਣਾ ਸਮੇਂ ਦੀ ਲੋੜ ਹੈ। ਇਸ ਕਾਨਫਰੰਸ ਰਾਹੀਂ ਵਿਦਵਾਨਾਂ ਨੇ ਨਵੀਂ ਤਕਨੀਕ ਦੀਆਂ ਪ੍ਰਾਪਤੀਆਂ ਅਤੇ ਚੁਨੌਤੀਆਂ ਦੋਹਾਂ ਪੱਖਾਂ ਬਾਰੇ ਖੱਲ੍ਹ ਕੇ ਚਰਚਾ ਕੀਤੀ ਹੈ।