ਕਾਲਜ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਕਰਹਾਲੀ ਸਾਹਿਬ ਕਾਲਜ ਵਿੱਚ ਸ੍ਰੀ ਅਖੰੰਡ ਪਾਠ ਸਾਹਿਬ ਦੇ ਭੋਗ ਪਾਏ
Publish Date: Sat, 31 Jan 2026 06:18 PM (IST)
Updated Date: Sat, 31 Jan 2026 06:19 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ ਬਲਬੇੜ੍ਹਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੁਯੋਗ ਅਗਵਾਈ ਅਧੀਨ ਚੱਲ ਰਹੇ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ ਕਾਲਜ ਕਰਹਾਲੀ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ। ਭੋਗ ਉਪਰੰਤ ਕਾਲਜ ਦੇ ਮਿਊਜ਼ਿਕ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੋ. ਰੋਹਿਤ ਸਿੰਘ ਦੀ ਅਗਵਾਈ ਵਿੱਚ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਇੰਚਾਰਜ ਸ਼੍ਰੋਮਣੀ ਅਕਾਲੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿੱਦਿਆ ਮਨੁੱਖ ਨੂੰ ਜ਼ਿੰਦਗੀ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ। ਮਨੁੱਖ ਨੂੰ ਟੀਚਾ ਮਿਥ ਕੇ ਮੰਜ਼ਲ ਵੱਲ ਵਧਦੇ ਰਹਿਣਾ ਚਾਹੀਦਾ ਹੈ ਇੱਕ ਦਿਨ ਮੰਜ਼ਿਲ ਹਾਸਲ ਹੋ ਹੀ ਜਾਂਦੀ ਹੈ। ਇਸ ਮੌਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਕਿਹਾ ਕਿ ਇਸ ਪੇਂਡੂ ਇਲਾਕੇ ਵਿੱਚ ਕਾਲਜ ਸਥਾਪਿਤ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਾਲਾਘਾਯੋਗ ਕਾਰਜ ਹੈ। ਇਹ ਕਾਲਜ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੀ ਵਚਨਬੱਧ ਹੈ। ਇਸ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਸਮਾਗਮ ਵਿੱਚ ਕਰਮਜੀਤ ਸਿੰਘ ਪ੍ਰਧਾਨ ਆੜ੍ਹਤੀ ਐੇਸੋਸੀਏਸ਼ਨ ਬਲਬੇੜ੍ਹਾ, ਕਰਨੈਲ ਸਿੰਘ ਨੰਨਾਨਸੂ, ਤਜਿੰਦਰ ਸਿੰਘ ਅਰਨੌਲੀ, ਰਮਨਦੀਪ ਸਿੰਘ ਅਰਨੌਲੀ, ਜਗਦੀਪ ਸਿੰਘ ਖੇੜਕੀ, ਸੀਮਾ ਪ੍ਰਿੰਸੀਪਲ, ਮਨਿੰਦਰ ਕੌਰ ਸਰਪੰਚ ਚੂਹੜਪੁਰ, ਗੁਰਦੀਪ ਸਿੰਘ ਦੇਵੀਨਗਰ, ਸੁਖਵੀਰ ਸਿੰਘ ਦੇਵੀਨਗਰ, ਸਰਪੰਚ ਕ੍ਰਿਸ਼ਨ ਸਿੰਘ ਮਵੀ ਸੱਪਾਂ, ਅਮਰਜੀਤ ਸਿੰਘ ਕਰਹਾਲੀ, ਗੁਰਵਿੰਦਰ ਸਿੰਘ ਕਰਹਾਲੀ, ਅਮਰਜੀਤ ਸਿੰਘ ਐਕਸ ਚੇਅਰਮੈਨ, ਗੁਰਮੇਲ ਸਿੰਘ ਘੁੰਮਣ ਆੜ੍ਹਤੀ ਬਲਬੇੜ੍ਹਾ, ਗੁਲਾਬ ਸਿੰਘ ਵਿਰਕ, ਜਥੇ. ਭੁਪਿੰਦਰ ਸਿੰਘ ਘਿਓਰਾ, ਅਮਰਜੀਤ ਸਿੰਘ ਪ੍ਰਿੰਸੀਪਲ, ਰਵਿੰਦਰ ਸਿੰਘ ਕਰਹਾਲੀ, ਚਰਨਜੀਤ ਸਿੰਘ ਕਰਹਾਲੀ, ਹਰਜਿੰਦਰ ਸਿੰਘ ਕਰਹਾਲੀ, ਜਸਬੀਰ ਸਿੰਘ ਪ੍ਰਿੰਸੀਪਲ, ਹਰਸਿਮਰਨ ਸਿੰਘ ਸਰਪੰਚ ਕਮਾਲਪੁਰ, ਅਮਿੱਤ ਕੁਮਾਰ ਹੈੱਡ ਮਾਸਟਰ, ਕਮਲਦੀਪ ਸਿੰਘ ਨੰਬਰਦਾਰ ਨੰਨਾਨਸੂ, ਕਰਮਜੀਤ ਸਿੰਘ ਨੰਨਾਨਸੂ, ਸ਼ੇਰੂ ਰਾਮ ਕਰਹਾਲੀ, ਬਲਜੀਤ ਸਿੰਘ, ਕੁਲਦੀਪ ਸਿੰਘ ਸਰਪੰਚ ਨੌਗਾਵਾਂ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਨਿਜ਼ਾਮਨੀਵਾਲਾ, ਗੁਰਮੀਤ ਸਿੰਘ ਵਾਈਸ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਪੱਤ੍ਰਕਾਰ ਦੇਵ ਮਾਨ, ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਮੁਹਤਬਰ ਸੱਜਣਾਂ ਨੇ ਹਾਜ਼ਰੀ ਭਰੀ।