ਅਨਾਜ ਮੰਡੀ ਬਲਬੇੜ੍ਹਾ ’ਚ ਖਰੀਦ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ : ਪ੍ਰਧਾਨ ਕਰਮਜੀਤ
ਅਨਾਜ਼ ਮੰਡੀ ਬਲਬੇੜ੍ਹਾ ’ਚ ਖਰੀਦ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ: ਪ੍ਰਧਾਨ ਕਰਮਜੀਤ
Publish Date: Sun, 12 Apr 2026 05:12 PM (IST)
Updated Date: Mon, 13 Apr 2026 04:05 AM (IST)
ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ:- ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਖਰੀਦ ਹਲਕਾ ਸਨੌਰ ਦੇ ਸਮੁੱਚੇ ਖੇਤਰ ’ਚ ਬੀਤੇ ਦਿਨੀ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋ ਸ਼ੁਰੂ ਕਰਵਾਈ ਕੀਤੀ ਗਈ, ਜੋ ਨਿਰਵਿਘਨ ਜਾਰੀ ਹੈ। ਅਨਾਜ ਮੰਡੀ ਬਲਬੇੜ੍ਹਾ ਚ ਖਰੀਦ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਬਲਬੇੜ੍ਹਾ ਦੇ ਪ੍ਰਧਾਨ ਕਰਮਜੀਤ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਵਾਰ ਹਾੜ੍ਹੀ ਦੀ ਫਸਲ ਮੌਕੇ ਬੇ-ਮੌਸਮੀ ਬਰਸਾਤ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਖਰੀਦ ਨੂੰ ਲੈ ਕੇ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ, ਜਿਸ ਦੀ ਤਾਰੀਫ ਕਰਨੀ ਬਣਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਦੀ ਕਟਾਈ ’ਚ ਕਾਹਲ ਨਾ ਕਰਨ ਪੂਰੀ ਤਰ੍ਹਾਂ ਪੱਕਣ ’ਤੇ ਹੀ ਕਟਾਈ ਕਰਵਾਈ ਜਾਵੇ।