7 ਫਰਵਰੀ ਤੋਂ ਹਲਕੇ ’ਚ ਸ਼ੁਰੂ ਕਰਨ ਜਾ ਰਹੇ ਹਲਕਾ ਜਗਾਓ ਯਾਤਰਾ : ਕਰੁਨ ਕੌੜਾ
7 ਫਰਵਰੀ ਤੋਂ ਹਲਕੇ 'ਚ ਸ਼ੁਰੂ ਕਰਨ ਜਾ ਰਹੇ ਹਲਕਾ ਜਗਾਓ ਯਾਤਰਾ: ਕਰੁਨ ਕੌੜਾ
Publish Date: Thu, 05 Feb 2026 04:29 PM (IST)
Updated Date: Thu, 05 Feb 2026 04:32 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਵਿਖੇ ਭਾਜਪਾ ਆਗੂ ਕਰੁਨ ਕੌੜਾ ਵੱਲੋਂ ਇਕ ਅਹਿਮ ਪ੍ਰੈੱਸ ਵਾਰਤਾ ਦੌਰਾਨ ‘ਹਲਕਾ ਜਗਾਓ ਯਾਤਰਾ’ ਦਾ ਐਲਾਨ ਕੀਤਾ ਗਿਆ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ 7 ਫਰਵਰੀ ਤੋਂ ਉਹ ਹਲਕਾ ਜਗਾਓ ਯਾਤਰਾ ਦੀ ਸ਼ੁਰੂਆਤ ਕਰਨਗੇ। ਇਸ ਯਾਤਰਾ ਦੇ ਤਹਿਤ ਉਹ ਪਿੰਡ-ਪਿੰਡ ਜਾ ਕੇ ਲੋਕਾਂ ’ਚ ਰਹਿਣਗੇ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਹਲਕੇ ਦੇ ਵਿਕਾਸ ਨੂੰ ਲੈ ਕੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਕਰੁਨ ਕੌੜਾ ਨੇ ਕਿਹਾ ਕਿ ਜਦੋਂ ਤੱਕ ਉਹ ਆਪਣੇ ਹਲਕੇ ਦੇ ਹਰ ਇਕ ਘਰ ਤੱਕ ਨਹੀਂ ਪਹੁੰਚਦੇ, ਤਦ ਤੱਕ ਆਪਣੇ ਘਰ ਵਾਪਸ ਨਹੀਂ ਆਉਣਗੇ। ਉਨ੍ਹਾਂ ਦੱਸਿਆ ਕਿ ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਵੋਟਰਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ ਜਾਵੇਗੀ। ਇਹ ਯਾਤਰਾ 7 ਫਰਵਰੀ ਨੂੰ ਪਿੰਡ ਬਖ਼ਸ਼ੀਵਾਲ ਤੋਂ ਸ਼ੁਰੂ ਹੋ ਕੇ ਹਲਕੇ ਦੇ ਹਰ ਇਕ ਪਿੰਡ ਤੱਕ ਪਹੁੰਚੇਗੀ। ਇਹ ਯਾਤਰਾ 8 ਫਰਵਰੀ ਨੂੰ ਪਿੰਡ ਸਿੰਬੜੋ, 9 ਫਰਵਰੀ ਨੂੰ ਅਜਨੋਦਾ ਤੇ 10 ਫਰਵਰੀ ਨੂੰ ਆਲੋਵਾਲ ਪਹੁੰਚੇਗੀ। ਇਸ ਤੋਂ ਬਾਅਦ ਅੱਗੇ ਦੀ ਯਾਤਰਾ ਦਾ ਵਿਸਥਾਰਤ ਪਲੈਨ ਚਾਰਟ ਤਿਆਰ ਕੀਤਾ ਜਾਵੇਗਾ।”ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਬਜਟ ਪੰਜਾਬ ਲਈ ਬਹੁਤ ਹੀ ਲਾਭਕਾਰੀ ਹੈ। ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਕੀਤੀਆਂ ਗਈਆਂ ਹਨ ਅਤੇ ਪੰਜਾਬ ਦੇ ਉਦਯੋਗਿਕ ਖੇਤਰ ਦੀ ਤਰੱਕੀ ਲਈ ਵੱਖਰੇ ਤੌਰ ’ਤੇ ਫੰਡ ਵੀ ਰੱਖੇ ਗਏ ਹਨ। ਉੱਥੇ ਹੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ “ਗੱਦਾਰ ਦੋਸਤ” ਕਹੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਕਰੁਨ ਕੌੜਾ ਨੇ ਕਾਂਗਰਸ ਪਾਰਟੀ ’ਤੇ ਤਿੱਖਾ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਬਿਆਨ ਕਾਂਗਰਸ ਪਾਰਟੀ ਦੀ ਸੋਚ ਨੂੰ ਦਰਸਾਉਂਦਾ ਹੈ ਅਤੇ ਇਹ ਸਿੱਖ ਸਮਾਜ ਲਈ ਅਪਮਾਨਜਨਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸਿੱਖ ਵਿਰੋਧੀ ਰਿਹਾ ਹੈ ਤੇ 1984 ਦੇ ਦੰਗਿਆਂ ਨੂੰ ਸਿੱਖ ਕਦੇ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਵੀ ਕਾਂਗਰਸ ਵੱਲੋਂ ਐਸੇ ਨੇਤਾਵਾਂ ਨੂੰ ਅਹੁਦੇ ਦਿੱਤੇ ਜਾਂਦੇ ਰਹੇ ਹਨ।ਇਸ ਮੌਕੇ ਤੇ ਕੁਕੂ ਬਾਤਿਸ਼, ਪਰਮਿੰਦਰਪ੍ਰੀਤ ਸਿੰਘ, ਪਿਆਰਾ ਸਿੰਘ, ਗੁਰਸੇਵਕ ਸਿੰਘ ਪਿੰਡ ਬਖਸ਼ੀਵਾਲ, ਨਵਾਬ ਮੁਹੰਮਦ, ਕ੍ਰਿਸ਼ਨ, ਸਤਨਾਮ ਸਿੰਘ, ਸਿਕੰਦਰ ਸਿੰਘ, ਅਸ਼ੌਕ ਕੁਮਾਰ, ਨਾਹਰ ਸਿੰਘ ਸਿੰਬੜੋ, ਪ੍ਰਦੀਪ ਸਿੰਘ (ਕ੍ਰਿਸ਼ਨਗੜ੍ਹ), ਸ਼ਰਨਜੀਤ ਸਿੰਘ ਅਜਨੋਦਾ, ਕੁਲਦੀਪ ਕੌਰ ਰੋਹਟੀ ਮੋੜਾ, ਬਿੰਦਰ ਸ਼ਰਮਾ ਧਨੋਰੀ ਸ਼ਾਮਲ ਰਹੇ।