ਕਰਮਜੀਤ ਸਿੰਘ ਬਣੇ ਸੰਗਤਪੁਰਾ ਇਕਾਈ ਦੇ ਪ੍ਰਧਾਨ
ਕਰਮਜੀਤ ਸਿੰਘ ਬਣੇ ਸੰਗਤਪੁਰਾ ਇਕਾਈ ਦੇ ਪ੍ਰਧਾਨ
Publish Date: Sat, 21 Mar 2026 03:40 PM (IST)
Updated Date: Sun, 22 Mar 2026 04:02 AM (IST)

ਸਰਕਾਰ ਵੱਲ ਕਿਸਾਨਾਂ ਦਾ 113 ਲੱਖ ਕਰੋੜ ਰੁਪਿਆ ਬਕਾਇਆ : ਪਿਸ਼ੌਰ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜਲੇ ਪਿੰਡ ਸੰਗਤਪੁਰਾ ਦੀਆਂ ਸਮਾਧਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਦੀ ਅਗਵਾਈ ਹੇਠ ਪਿੰਡ ਦੇ ਕਿਸਾਨ ਮਰਦ ਔਰਤਾਂ ਦਾ ਵੱਡਾ ਇਕੱਠ ਹੋਇਆ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਸੂਬਾ ਆਗੂ ਧਰਮਿੰਦਰ ਸਿੰਘ ਪਿਸ਼ੌਰ , ਮਲਕੀਤ ਸਿੰਘ ਤੂਰਬੰਜਾਰਾ, ਰਾਮਪਾਲ ਸ਼ਰਮਾ ਸੁਨਾਮ, ਹਰਜਿੰਦਰ ਸਿੰਘ ਨੰਗਲਾ, ਸੂਬਾ ਸਿੰਘ ਸੰਗਤਪੁਰਾ ਤੋਂ ਇਲਾਵਾ ਪਰਮਜੀਤ ਕੌਰ ਲਹਿਲ ਕਲਾਂ, ਜਸਵੀਰ ਕੌਰ ਲਹਿਲ ਕਲਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੀ ਨਵੀਂ 80 ਮੈਂਬਰੀ ਮਰਦਾਂ ਔਰਤਾਂ ਦੀ ਸਥਾਨਕ ਇਕਾਈ ਸਥਾਪਤ ਕੀਤੀ ਗਈ ਅਤੇ ਪਿੰਡ ਵਾਸੀਆਂ ਨੇ ਵੱਡੇ ਪੱਧਰ ਤੇ ਸਮਰਥਨ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਧਰਮਿੰਦਰ ਸਿੰਘ ਪਿਸ਼ੌਰ ਨੇ ਲੋਕਾਂ ਨੂੰ ਮਲਵਈ ਜਥੇਬੰਦੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸਾਨਾਂ ਦੇ ਹੱਕ ਦੀ ਹਰ ਲੜਾਈ ਹਿੱਕ ਡਾਹ ਕੇ ਲੜੇਗੀ। ਸਰਕਾਰ ਵੱਲ ਕਿਸਾਨਾਂ ਦਾ 113 ਲੱਖ ਕਰੋੜ ਰੁਪਏ ਬਕਾਇਆ ਖਆ ਹੈ।ਪਿੰਡ ਸੰਗਤਪੁਰਾ ਦੇ ਮਰਦ ਤੇ ਔਰਤਾਂ ਨੇ ਕਮੇਟੀ ਦੇ ਪੰਜ ਮੈਂਬਰਾਂ ਦੇ ਨਾਮ ਦਿੱਤੇ, ਜਿਸ ਵਿਚ ਕਰਮਜੀਤ ਸਿੰਘ ਨੂੰ ਕਮੇਟੀ ਦਾ ਪ੍ਰਧਾਨ, ਜਰਨੈਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜੀਤ ਸਿੰਘ ਨੂੰ ਸੰਗਠਨ ਸਕੱਤਰ ਅਤੇ ਬਲਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ ਅਤੇ ਸਾਰੇ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਦੇ ਹਰ ਹੁਕਮ ਦੀ ਜ਼ਾਬਤੇ ਵਿੱਚ ਰਹਿ ਕੇ ਪਾਲਣਾ ਕਰਨਗੇ। ਪਿੰਡ ਵਾਸੀਆਂ ਨੇ ਨਵੀਂ ਇਕਾਈ ਦੀ ਸਥਾਪਨਾ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਵੱਡੇ ਪੱਧਰ ਤੇ ਸਮਰਥਨ ਦਿੱਤਾ। ਇਹ ਕਦਮ ਜਥੇਬੰਦੀ ਨੂੰ ਪਿੰਡ ਪੱਧਰ ਤੇ ਮਜ਼ਬੂਤ ਬਣਾਉਣ ਅਤੇ ਕਿਸਾਨਾਂ ਦੇ ਹੱਕਾਂ ਲਈ ਲੜਾਈ ਨੂੰ ਹੋਰ ਤੇਜ਼ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਵੇਗਾ।