ਕਾਂਤੀ ਦੇਵੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰਵਾਨਾ
ਕਾਂਤੀ ਦੇਵੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰਵਾਨਾ
Publish Date: Sat, 21 Mar 2026 04:30 PM (IST)
Updated Date: Sat, 21 Mar 2026 04:31 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਡੇਰਾ ਸੱਚਾ ਸੌਦਾ ਦੀਆਂ ਮਨੁੱਖਤਾ ਭਲਾਈ ਸਿੱਖਿਆਵਾਂ ਕਾਰਨ ਪਾਤੜਾਂ ਸ਼ਹਿਰ ਦੇ ਜ਼ੋਨ ਨੰਬਰ ਇੱਕ ਦੀ ਡੇਰਾ ਸ਼ਰਧਾਲੂ ਕਾਂਤੀ ਦੇਵੀ ਇੰਸਾਂ ਦਾ ਮ੍ਰਿਤਕ ਸਰੀਰ ਸ਼ਾਮਲਾਲ ਚੰਦਰਸ਼ੇਖਰ ਮੈਡੀਕਲ ਕਾਲਜ ਪਰਮਨਾਂਦਪੁਰ ਖਗਰੀਆ ਬਿਹਾਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਸੱਚਖੰਡ ਵਾਸੀ ਕਾਂਤੀ ਦੇਵੀ ਇੰਸਾਂ ਦੀਆਂ ਧੀਆਂ ਅਤੇ ਨੂੰਹਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਮੌਕੇ ਹਰੀ ਝੰਡੀ ਦਿਖਾ ਕੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵੱਡੀ ਗਿਣਤੀ ’ਚ ਪੁੱਜੀ ਸਾਧ ਸੰਗਤ ਦੀ ਮੌਜੂਦਗੀ ’ਚ ਰਵਾਨਾ ਕੀਤਾ ਗਿਆ। ਜਾਣਕਾਰੀ ਅਨੁਸਾਰ ਪਾਤੜਾਂ ਸ਼ਹਿਰ ਦੀ ਅਣਥੱਕ ਸੇਵਾਦਾਰ ਕਾਂਤੀ ਦੇਵੀ ਇੰਸਾਂ ਸਵਰਗ ਸਿਧਾਰ ਗਏ ਹਨ। ਉਨ੍ਹਾਂ ਦੀ ਦਿਲੀਂ ਇੱਛਾ ਅਨੁਸਾਰ ਪਰਿਵਾਰ ਵੱਲੋਂ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਕਾਂਤੀ ਦੇਵੀ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ ਉਦੋਂ ਤੱਕ ਕਾਂਤੀ ਦੇਵੀ ਇੰਸਾਂ ਤੇਰਾ ਨਾਮ ਰਹੇਗਾ ਦੇ ਆਕਾਸ ਗੁੰਜਾਊ ਨਾਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ, ਬਲਾਕ ਪਾਤੜਾਂ ਅਤੇ ਬਲਾਕ ਸੁਤਰਾਣਾ ਦੀ ਸਮੂਹ ਸਾਧ ਸੰਗਤ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਬੂਲੈਂਸ ਰਾਹੀਂ ਸ਼ਹਿਰ ਵਿੱਚ ਕਾਫਲੇ ਦੇ ਰੂਪ ਵਿੱਚ ਚੱਕਰ ਲਗਾਇਆ। ਇਸ ਮੌਕੇ ਸੇਵਾਦਾਰ ਨਿਰਭੈ ਇੰਸਾਂ, ਜਗਤਾਰ ਇੰਸਾਂ, ਸੁੱਖਾ ਇੰਸਾਂ, ਭੈਣ ਗੁਰਜੀਤ ਇੰਸਾਂ, ਭੈਣ ਕੋਮਲ ਇੰਸਾਂ ਤੋਂ ਇਲਾਵਾ ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਵਿਰਕ, ਸ਼ੈਲੀ ਮੋਟਰਜ਼ ਦੇ ਐੱਮਡੀ ਤਰਸੇਮ ਬਾਂਸਲ, ਪਿੰਡਾ ਦੇ ਪੰਚ ਸਰਪੰਚ, ਧਾਰਮਿਕ ਜਥੇਬੰਦੀਆਂ ਦੇ ਆਗੂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਵੀਰ ਅਤੇ ਭੈਣਾਂ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸਨ।