ਸਾਬਕਾ ਵਿਧਾਇਕ ਕੰਬੋਜ ਵੱਲੋਂ ਨਵੇਂ ਚੁਣੇ ਕੌਂਸਲਰਾਂ ਦੀ ਕੀਤੀ ਹੌਸਲਾ ਅਫ਼ਜ਼ਾਈ
ਸਾਬਕਾ ਵਿਧਾਇਕ ਹਰਦਿਆਲ ਕੰਬੋਜ ਵੱਲੋਂ ਨਵੇਂ ਚੁਣੇ ਕੌਂਸਲਰਾਂ ਦੀ ਕੀਤੀ ਹੌਸਲਾ ਅਫਜਾਈ
Publish Date: Sat, 06 Jun 2026 04:38 PM (IST)
Updated Date: Sat, 06 Jun 2026 04:38 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ :ਹਲਕਾ ਰਾਜਪੁਰਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸ਼ਹੀਦ ਭਗਤ ਸਿੰਘ ਕਲੋਨੀ ਸਥਿਤ ਕਾਂਗਰਸ ਪਾਰਟੀ ਦਫਤਰ ਵਿਖੇ ਕਾਂਗਰਸ ਪਾਰਟੀ ਦੇ ਨਗਰ ਕੌਂਸਲ ਚੋਣਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਅਤੇ ਚੋਣਾਂ ਦੌਰਾਨ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਚੋਣਾਂ ਦੀ ਸਫ਼ਲਤਾ ਲਈ ਸਾਰੇ ਜੇਤੂ ਕੌਂਸਲਰਾਂ, ਪਾਰਟੀ ਦੇ ਮਿਹਨਤੀ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਲੋਕਾਂ ਦੀ ਸੇਵਾ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਕੰਬੋਜ ਨੇ ਕਿਹਾ ਕਿ ਰਾਜਪੁਰਾ ਅਤੇ ਬਨੂੜ ਨਗਰ ਕੌਂਸਲ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ 18, 253 ਵੋਟਾਂ ਲੈ ਕੇ ਹੋਰਨਾ ਵਿਰੋਧੀ ਪਾਰਟੀ ਨੂੰ ਪਛਾੜਦੇ ਹੋਏ ਪਹਿਲੇ ਨੰਬਰ ਉੱਤੇ ਆਏ ਹਨ। ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਇਸ ਮਜਬੂਤੀ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਕਾਂਗਰਸ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ। ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਉਮੀਦਵਾਰਾਂ ਦੇ ਵੋਟ ਬੈਂਕ ਦਾ ਪਹਿਲੇ ਸਥਾਨ ਉੱਤੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿੱਥੇ ਹਲਕਾ ਰਾਜਪੁਰਾ ਦੀ ਵਿਧਾਨ ਸਭਾ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇਗੀ ਉੱਥੇ ਪੰਜਾਬ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਸਰਕਾਰ ਬਣਨੀ ਬਿਲਕੁਲ ਤੈਅ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਬਲਾਕ ਰਾਜਪੁਰਾ ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗਦੋਮਾਜਰਾ, ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਕਰਮਜੀਤ ਸਿੰਘ ਚੌਧਰੀ, 9 ਵਾਰਡਾਂ ਤੋਂ ਕਾਂਗਰਸੀ ਕੌਂਸਲਰਾਂ ਵਾਰਡ ਨੰਬਰ 15 ਤੋਂ ਰੂਬੀ ਟੰਨੀ, ਵਾਰਡ ਨੰਬਰ 18 ਤੋਂ ਮੁਨੀਸ਼ ਮੁੰਜਾਲ ਬੱਬੀ, ਵਾਰਡ ਨੰਬਰ 19 ਤੋਂ ਕਮਲਪ੍ਰੀਤ ਕੌਰ, ਵਾਰਡ ਨੰਬਰ 22 ਤੋਂ ਮਨਦੀਪ ਡਿੰਪੀ, ਵਾਰਡ ਨੰਬਰ 23 ਤੋਂ ਰੁਪਿੰਦਰ ਕੌਰ, ਵਾਰਡ ਨੰਬਰ 24 ਤੋਂ ਅਮਨਦੀਪ ਸਿੰਘ ਨਾਗੀ, ਵਾਰਡ ਨੰਬਰ 26 ਤੋਂ ਅਮਰ ਸਿੰਘ ਪਾਸੀ, ਵਾਰਡ ਨੰਬਰ 27 ਤੋਂ ਦਰਸ਼ਨ ਕੌਰ, ਵਾਰਡ ਨੰਬਰ 28 ਤੋਂ ਅਮਿਤ ਕੁਮਾਰ ਟਿੰਕੂ, ਚੇਅਰਮੈਨ ਮਲਕੀਤ ਸਿੰਘ ਉੱਪਲਹੇੜੀ, ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਯੂਥ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਨਵੀ, ਗੁਰਪ੍ਰੀਤ ਸਿੰਘ ਜੰਡੋਲੀ, ਪਵਨ ਕੁਮਾਰ ਪਿੰਕਾ, ਭੁਪਿੰਦਰ ਸਿੰਘ ਸੰਜੂ ਸਮੇਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।