ਪ੍ਰਸਿੱਧ ਪੁਲਾੜ–ਵਿਗਿਆਨੀ ਕਲਪਨਾ ਚਾਵਲਾ ਨੂੰ ਕੀਤਾ ਯਾਦ
ਪ੍ਰਸਿੱਧ ਪੁਲਾੜ–ਵਿਗਿਆਨੀ ਕਲਪਨਾ ਚਾਵਲਾ ਨੂੰ ਕੀਤਾ ਯਾਦ
Publish Date: Mon, 02 Feb 2026 04:36 PM (IST)
Updated Date: Mon, 02 Feb 2026 04:37 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੱਜ ਸਵੇਰ ਦੀ ਸਭਾ ਵਿਚ ਪ੍ਰਸਿੱਧ ਪੁਲਾੜ–ਵਿਗਿਆਨੀ ਕਲਪਨਾ ਚਾਵਲਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਦੱਸਿਆਂ ਕਿ ਸਾਡੇ ਦੇਸ਼ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਕਲਪਨਾ ਚਾਵਲਾ ਇੱਕ ਪ੍ਰਸਿੱਧ ਭਾਰਤੀ ਪੁਲਾੜ–ਵਿਗਿਆਨੀ ਸਨ, ਜਿਨ੍ਹਾਂ ਨੇ ਇਹ ਸਾਬਤ ਕੀਤਾ ਕਿ ਕੋਈ ਵੀ ਮਹਾਨ ਕੰਮ ਕਰਨ ਲਈ ਮਰਦ ਅਤੇ ਔਰਤ ਵਿਚ ਕੋਈ ਫਰਕ ਨਹੀਂ ਹੁੰਦਾ। ਉਨ੍ਹਾਂ ਵੱਲੋਂ ਕਲਪਨਾ ਚਾਵਲਾ ਜੀ ਜ਼ਿੰਦਗੀ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਵਲੋਂ ਵਿਸਵ ਭਰ ਵਿਚ ਕੀਤੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਸਿਖਣ ਲਈ ਕਿਹਾ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਮੌਜੂਦ ਰਿਹਾ।