ਸੀਨੀਅਰ ਨੈਸ਼ਨਲ ਪੈਰਾ ਕਬੱਡੀ ਚੈਂਪੀਅਨਸ਼ਿਪ 29 ਤੋਂ
ਸੀਨੀਅਰ ਨੈਸ਼ਨਲ ਪੈਰਾ ਕਬੱਡੀ ਚੈਪੀਅਨਸ਼ਿਪ 29 ਤੋਂ
Publish Date: Sat, 28 Feb 2026 05:01 PM (IST)
Updated Date: Sat, 28 Feb 2026 05:04 PM (IST)
- ਏਸ਼ੀਅਨ ਚੈਂਪੀਅਨਸ਼ਿਪ ਲਈ ਚੁਣੀ ਜਾਵੇਗੀ ਕੌਮੀ ਟੀਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੈਰਾਓਲੰਪਿਕ ਕੌਂਸਲ ਆਫ਼ ਇੰਡੀਆ ਦੀ ਸਰਪ੍ਰਸਤੀ ’ਚ ਪੈਰਾ ਐਮਚਿਉੁਰ ਕਬੱਡੀ ਫੈੱਡਰੇਸ਼ਨ ਵੱਲੋਂ ਸੀਨੀਅਰ ਨੈਸ਼ਨਲ ਪੈਰਾ ਕਬੱਡੀ ਚੈਂਪੀਅਨਸ਼ਿਪ 29 ਤੋਂ 31 ਮਾਰਚ ਤਕ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਈ ਜਾਵੇਗੀ। ਫੈੱਡਰੇਸ਼ਨ ਦੇ ਪ੍ਰਧਾਨ ਰਾਜਿੰਦਰ ਸੈਣੀ, ਜਨਰਲ ਸਕੱਤਰ ਬਲਜੀਤ ਸਿੰਘ ਤੇ ਸੰਦੀਪ ਕਰੌਦਾ ਹਰਿਆਣਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਦੇਸ਼ ਦੇ ਲਗਭਗ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਹਰੇਕ ਟੀਮ ’ਚ 12 ਖਿਡਾਰੀ ਸ਼ਾਮਲ ਹੋਣਗੇ ਅਤੇ ਹਰ ਖਿਡਾਰੀ ਦਾ ਭਾਰ 85 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਇਸ ਚੈਂਪੀਅਨਸ਼ਿਪ ਦੌਰਾਨ ਕੌਮੀ ਟੀਮ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਇਹ ਟੀਮ ਮਈ ਮਹੀਨੇ ’ਚ ਮਲੇਸ਼ੀਆ ਵਿਖੇ ਹੋਣ ਵਾਲੀ ਪਹਿਲੀ ਏਸ਼ੀਅਨ ਪੈਰਾ ਕਬੱਡੀ ਚੈਪੀਅਨਸ਼ਿਪ ’ਚ ਦੇਸ਼ ਦੀ ਪ੍ਰਤੀਨਿਧਤਾ ਕਰੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਨੈਸ਼ਨਲ ਚੈਪੀਅਨਸ਼ਿਪ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਮੇਜ਼ਬਾਨਾਂ ਵੱਲੋਂ ਕੀਤਾ ਜਾਵੇਗਾ।