ਮਾਲਵਾ ਟੀਮ ਨੇ ਜਿੱਤਿਆ 16ਵਾਂ ਟੌਹੜਾ ਕਬੱਡੀ ਕੱਪ
ਮਾਲਵਾ ਟੀਮ ਨੇ ਜਿੱਤਿਆ 16ਵਾਂ ਟੌਹੜਾ ਕਬੱਡੀ ਕੱਪ
Publish Date: Sun, 08 Mar 2026 05:03 PM (IST)
Updated Date: Sun, 08 Mar 2026 05:06 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ ਕਰਵਾਇਆ 16ਵਾਂ ਟੌਹੜਾ ਕਬੱਡੀ ਕੱਪ ਮਾਲਵਾ ਦੀ ਕਬੱਡੀ ਟੀਮ ਨੇ ਹਰਿਆਣਾ ਨਾਲ ਸਖਤ ਮੁਕਾਬਲੇ ’ਚ ਜਿੱਤ ਕੇ ਅਪਣੇ ਨਾਮ ਕਰ ਲਿਆ ਹੈ। ਕਬੱਡੀ ਕੱਪ ਵਿਚ ਚੋਟੀ ਦੀਆਂ 8 ਅਕੈਡਮੀਆਂ ਤੇ 4 ਇੰਟਰਨੈਸ਼ਨਲ ਟੀਮਾਂ ਮਾਝਾ, ਮਾਲਵਾ, ਦੁਆਬਾ ਤੇ ਹਰਿਆਣੇ ਦੀਆਂ ਟੀਮਾਂ ਨੇ ਭਾਗ ਲਿਆ। ਟੌਹੜਾ ਕਬੱਡੀ ਕੱਪ ਦੇ ਸਰਪ੍ਰਸਤ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਹ ਇਕੱਲਾ ਕਬੱਡੀ ਕੱਪ ਹੈ ਜੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ। ਇਸ 16ਵੇਂ ਕਬੱਡੀ ਕੱਪ ਵਿਚ ਵੱਡੀ ਗਿਣਤੀ ਧਾਰਮਿਕ, ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਨੇ ਪਹੁੰਚ ਕੇ ਟੂਰਨਾਮੈਂਟ ਦੀ ਸ਼ਾਨ ਵਧਾਈ। ਕਬੱਡੀ ਕੱਪ ਦੇ ਪ੍ਰਧਾਨ ਅਮਰੀਕ ਸਿੰਘ ਮੈਨੇਜਰ, ਜਰਨਲ ਸਕੱਤਰ ਰਾਜਵਿੰਦਰ ਸਿੰਘ ਭੰਗੂ ਨੇ ਕਿਹਾ ਕਿ ਅੱਜ ਦੇ ਮੁਕਾਬਲਿਆਂ ਵਿੱਚੋਂ ਜੇਤੂ ਟੀਮ ਨੂੰ 2 ਲੱਖ ਰੁਪਏ ਅਤੇ ਦੂਜੇ ਨੰਬਰ ਤੇ ਰਹੀ ਟੀਮ ਨੂੰ 1.5 ਲੱਖ ਰੁਪਏ ਨਕਦ ਇਨਾਮ ਦਿੱਤੇ ਗਏ। ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਮੈਨੇਜਰ ਅਮਰੀਕ ਸਿੰਘ ਨੇ ਕਿਹਾ ਕਿ 8 ਅਕੈਡਮੀਆਂ ’ਚੋਂ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਤੇ ਦੂਜੇ ਨੰਬਰ ਤੇ ਰਹੀ ਟੀਮ ਨੂੰ 25 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ ਗਏ। ਟੌਹੜਾ ਕਬੱਡੀ ਕੱਪ ਦੇ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ ਅਤੇ ਟੂਰਨਾਮੈਂਟ ਦੀ ਪ੍ਰਧਾਨਗੀ ਸਾਬਕਾ ਆਈ ਜੀ ਰਣਬੀਰ ਸਿੰਘ ਖਟੜਾ ਅਤੇ ਸ. ਹਰੀ ਸਿੰਘ ਪ੍ਰੀਤ ਕੰਬਾਈਨ ਵਾਲਿਆਂ ਨੇ ਕੀਤੀ। ਇਸ ਮੌਕੇ ਇਨਾਮਾਂ ਦੀ ਵੰਡ ਸਰਬੱਤ ਦਾ ਭਲਾ ਟ੍ਰਸਟ ਵੱਲੋਂ ਜੱਸਾ ਸਿੰਘ ਸੰਧੂ ਅਤੇ ਐਸ. ਡੀ. ਐਨ. ਮਨਜੀਤ ਸਿੰਘ ਰਾਜਲਾ ਨੇ ਕੀਤੀ। ਇਸ ਮੌਕੇ ਦਲਮੇਘ ਸਿੰਘ ਖਟੜਾ, ਐਸ. ਪੀ. ਹੰਸ ਰਾਜ , ਚਰਨ ਸਿੰਘ ਮਲਕੀਤ ਗਰੁਪ, ਮਨਪ੍ਰੀਤ ਸਿੰਘ ਲੋਟੇ ਕਰਤਾਰ ਗਰੁਪ, ਸੁਰਜੀਤ ਸਿੰਘ ਜਿਰਕਪੁਰ, ਅਮਰਜੀਤ ਸਿੰਘ ਗੱਗੀ ਚਹਿਲ, ਪ੍ਰਿੰ ਬਰਜਿੰਦਰ ਸਿੰਘ ਟੌਹੜਾ, ਐਡੀਸ਼ਨਲ ਐਸ ਈ ਜਸਤੇਜ ਸਿੰਘ ਟਿਵਾਣਾ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਪਟਿਆਲ਼ਾ , ਪ੍ਰਿੰ ਨਰਪਿੰਦਰ ਸਿੰਘ ਢਿਲੋਂ, ਜਥੇ. ਮਹਿੰਦਰ ਸਿੰਘ ਦੁਲੱਟ, ਕੁਲਵਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਟਿਵਾਣਾ, ਡਾ. ਪ੍ਰਦੀਪ ਕੁੰਦਰਾ, ਸੁਰਿੰਦਰ ਸਿੰਘ ਟਿਵਾਣਾ, ਸੁੱਖੀ ਇਛੇਵਾਲ, ਮਾਸਟਰ ਜਸਪਾਲ ਸਿੰਘ ਧਾਰੋਕੀ, ਲੈਕਚਰਾਰ ਗੁਰਪ੍ਰੀਤ ਸਿੰਘ ਜਿੰਦਲਪੁਰ, ਜਸਵੰਤ ਸਿੰਘ ਅਕੌਤ, ਬਹਾਦਰ ਸਿੰਘ ਟੌਹੜਾ, ਸ਼ੈਂਕੀ ਸਿੰਗਲਾ, ਮਹਿੰਦਰ ਸਿੰਘ ਝੰਬਾਲੀ ਸਾਬਕਾ ਚੇਅਰਮੈਨ, ਰਣਧੀਰ ਸਿੰਘ ਰੈਮਲਮਾਜਰੀ, ਮਹਿੰਗਾ ਸਿੰਘ ਭੜੀ, ਹਰਿੰਦਰ ਸਿੰਘ ਸਰਪੰਚ ਭੜੀ, ਡਾ. ਦਵਿੰਦਰ ਟੌਹੜਾ, ਕਰਮਜੀਤ ਸਿੰਘ ਪੀ. ਟੀ. ਆਦਿ ਸਖਸ਼ੀਅਤਾਂ ਨੇ ਕਬੱਡੀ ਕੱਪ ਵਿੱਚ ਹਾਜ਼ਰੀ ਭਰੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈਂ ਕੀਤੀ।