ਐਥਲੈਟਿਕਸ ਮੀਟ ’ਤੇ ਕਬੱਡੀ ਕੱਪ 28-29 ਮਾਰਚ ਨੂੰ
ਅਥਲੈਟਿਕਸ ਮੀਟ 'ਤੇ ਕਬੱਡੀ ਕੱਪ 28-29 ਮਾਰਚ ਨੂੰ
Publish Date: Thu, 26 Mar 2026 04:17 PM (IST)
Updated Date: Fri, 27 Mar 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਕਰੌਦੀ ਵੱਲੋਂ ਗ੍ਰਾਮ ਪੰਚਾਇਤ ਅਤੇ ਐਨਆਰਆਈਜ਼ ਦੇ ਸਹਿਯੋਗ ਨਾਲ ਅਥਲੈਟਿਕਸ ਮੀਟ ਅਤੇ ਕਬੱਡੀ ਕੱਪ 28-29 ਮਾਰਚ ਨੂੰ ਕਰਵਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਅਤੇ ਖਜ਼ਾਨਚੀ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਇੱਕ ਕਬੱਡੀ ਓਪਨ, 65 ਕਿਲੋਗ੍ਰਾਮ ਅਤੇ 48 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 7 ਸਾਲ ਤੋਂ ਲੈ ਕੇ 30 ਸਾਲ ਵਰਗ ਉਮਰ ਦੇ ਮੁੰਡੇ ਤੇ ਕੁੜੀਆਂ ਦੇ ਦੌੜ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ ਦਿਲਕਸ਼ ਨਕਦ ਇਨਾਮ ਦਿੱਤੇ ਜਾਣਗੇ। ਕਬੱਡੀ ਮੁਕਾਬਲੇ ਦੇ ਸਾਰੇ ਵਰਗਾਂ ਦੇ ਬੈਸਟ ਰੇਡਰ ਅਤੇ ਜਾਫੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ।