ਜੋੜ ਮੇਲਾ 27 ਤੋਂ ਸ਼ੁਰੂ
ਜੋੜ ਮੇਲਾ 27 ਤੋਂ
Publish Date: Mon, 23 Feb 2026 04:53 PM (IST)
Updated Date: Tue, 24 Feb 2026 04:04 AM (IST)
ਪੱਤਰ ਪ੍ਰੇਰਕ ,ਪੰਜਾਬੀ ਜਾਗਰਣ, ਸ਼ੇਰਪੁਰ : ਸ਼ਹੀਦ ਬਾਬਾ ਸਿੱਧ ਭੋਹੀ ਜੀ (ਧਾਲੀਵਾਲ) ਪਿੰਡ ਹੇੜੀਕੇ ਵਿਖੇ 33ਵਾਂ ਸਾਲਾਨਾ ਜੋੜ ਮੇਲਾ 27 ਫਰਵਰੀ ਦਿਨ ਸ਼ੁਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਆਰੰਭ ਹੋਣਗੇ। 28 ਫਰਵਰੀ ਨੂੰ ਨਗਰ ਕੀਰਤਨ ਦੀ ਆਰੰਭਤਾ ਅਤੇ ਇਕ ਮਾਰਚ ਦਿਨ ਐਤਵਾਰ ਨੂੰ ਤਰੌਦਸ਼ੀ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਗਮ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।