ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਸਕੂਲ ’ਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Sun, 01 Feb 2026 04:18 PM (IST)
Updated Date: Sun, 01 Feb 2026 04:19 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਿਰਕਤ ਕੀਤੀ। ਸਕੂਲ ਪੁੱਜਣ ’ਤੇ ਸਕੂਲੀ ਸਟਾਫ ਨੇ ਵਿਧਾਇਕ ਨੂੰ ਬੁੱਕਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸਭਿਆਚਾਰਕ ਦੀ ਪ੍ਰਸ਼ੰਸਾ ਕਰਦਿਆ ਜੌੜਾਮਾਜਰਾ ਕਿਹਾ ਕਿ ਅਜਿਹੇ ਸਮਾਗਮ ਨੌਜਵਾਨੀ ਨੂੰ ਵਿਕਸਤ ਕਰਨ ਵਾਲੇ ਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵਾ ਵਾਰ ਇਕ ਸੱਕਿਟ ਪੇਸ਼ ਕੀਤੀ ਜਿਸ ਨੂੰ ਪਹੁੰਚੇ ਮਹਿਮਾਨਾਂ ਤੇ ਹੋਰਨਾਂ ਨੇ ਖੂਬ ਤਾਰੀਫ ਕੀਤੀ ਤੇ ਪੰਡਾਲ ਤਾੜੀਆਂ ਨਾਲ ਗੂੰਜ ਉਠੀਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਭਜਨਾਂ, ਲੋਕ ਨਾਚ, ਪੇਸ਼ ਕੀਤਾ। ਸਮਾਗਮ ਦੌਰਾਨ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਵਿਦਿਆਰਥੀਆਂ ਨਾਲ ਯਾਦਗਾਰੀ ਫੋਟੋ ਵੀ ਕਰਵਾਈ। ਸਮਾਗਮ ਦੌਰਾਨ ਵਿਦਿਅਕ, ਖੇਡਾਂ, ਕਲਚਰ ਤੇ ਸਮਾਜਿਕ ਖੇਤਰ ਵਿਚ ਉੱਚਿਆਂ ਪੁਲਾਘਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਪਹੁੰਚੇ ਮੁੱਖ ਮਹਿਮਾਨਾ ਤੇ ਹੋਰਨਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੁਸ਼ੀਲ ਕੁਮਾਰ ਸ਼ਰਮਾ, ਗਾਜੀਪੁਰ ਸੀਨੀਅਰ ਸੈਂਕਡਰੀ ਸਕੂਲ ਪ੍ਰਿੰਸੀਪਲ ਪ੍ਰਦੀਪ ਸ਼ਰਮਾ, ਸਹਿਜਪੁਰਾ ਕਲਾਂ ਦੇ ਮੁੱਖ ਅਧਿਆਪਕ ਸੁਮਿਤ,ਬੀਪੀਓ ਗੁਰਪ੍ਰੀਤ ਸਿੰਘ ਗੋਲਡੀ,ਹੈਡ ਮਾਸਟਰ ਭੂਸ਼ਣ ਮਿੱਤਲ ,ਵਿਕਾਸ ਵਰਮਾ, ਸੁਨੈਣਾ ਮਿੱਤਲ,ਸੰਜੇ ਕੁਮਾਰ,ਬਿੰਦਰ ਨਾਗਰ, ਰਮੀ ਸ਼ਰਮ, ਸਟੇਜ ਸੈਕਟਰੀ ਪਰਵੀਨ ਕੁਮਾਰੀ, ਪੀ ਐੱਮ ਸ਼੍ਰੀ ਦੇ ਨੋਡਲ ਅਫ਼ਸਰ ਸ ਮਨਜਿੰਦਰ ਸਿੰਘ ਗੋਲਡੀ, - ਲੈਕਚਰਾਰ ਸਤਨਾਮ ਸਿੰਘ, ਮਨੀਸ਼ ਕੁਮਾਰ, ਸੁਮਿਤ ਕੁਮਾਰ, ਕਮਲਦੀਪ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਗੁਰਧਿਆਨ ਸਿੰਘ, ਨਿਰਮਲ ਜੀ, ਜੋਤੀ ਕਿਰਨ, ਸੀਮਾ ਗੁਪਤਾ, ਇਸ਼ੂ ਬੱਬਰ, ਮੀਨਾਕਸ਼ੀ ਗਰਗ, ਹੀਨਾ ਰਾਣੀ, ਨਿਸ਼ਾ ਰਾਣੀ, ਅਮਨਪ੍ਰੀਤ ਕੌਰ, ਅਮਨਦੀਪ ਕੌਰ, ਸ਼ਿਵਾਨੀ ਮੈਡਮ, ਕੰਨੂ ਪ੍ਰੀਆ, ਵਨੀਤਾ ਰਾਣੀ, ਰੀਚਾ ਰਾਣੀ, ਗਗਨਜੀਤ ਕੌਰ ਅਤੇ ਬਿਮਲਾ, ਸਮੂਹ ਸਕੂਲੀ ਸਟਾਫ ਆਦਿ ਹਾਜ਼ਰ ਸਨ।