ਕੇਂਦਰੀ ਬਜਟ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ : ਚੀਮਾਂ
ਕੇਂਦਰੀ ਬਜਟ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ- ਚੀਮਾਂ
Publish Date: Tue, 03 Feb 2026 04:15 PM (IST)
Updated Date: Wed, 04 Feb 2026 04:02 AM (IST)

ਦਾਮਨ ਬਾਜਵਾ ਨੇ ਕੇਂਦਰੀ ਬਜਟ ਨੂੰ ਦੱਸਿਆ ਵਿਕਾਸ ਮੁਖੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਜਗਦੀਪ ਸਿੰਘ ਚੀਮਾ ਨੇ ਕੇਂਦਰੀ ਬਜਟ ਨੂੰ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਬਜਟ ਵਿਚ ਖੇਤੀਬਾੜੀ, ਸਿੱਖਿਆ, ਸੈਰ-ਸਪਾਟਾ ਤੇ ਸਿਹਤ ਸਹੂਲਤਾਂ ਦੇ ਵਿਸਥਾਰ ’ਤੇ ਜ਼ੋਰ ਦਿੱਤਾ ਗਿਆ ਹੈ। ਨੌਜਵਾਨਾਂ, ਔਰਤਾਂ, ਗਰੀਬਾਂ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ। ਇਹ ਬਜਟ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਨਾਅਰੇ ਤੇ ਅਧਾਰਤ ਹੈ। ਚੀਮਾਂ ਨੇ ਕਿਹਾ ਕਿ ਇਹ ਬਜਟ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਾ ਹੈ, ਰੁਜ਼ਗਾਰ ਪ੍ਰਦਾਨ ਕਰਦਾ ਹੈ ਤੇ ਇਕ ਵਿਕਸਤ ਭਾਰਤ ਦੀ ਨੀਂਹ ਰੱਖਦਾ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਗੱਲਬਾਤ ਕਰਦਿਆਂ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਰੱਖਿਆ ਖੇਤਰ, ਕਿਸਾਨਾਂ ਦੀ ਆਮਦਨ, ਮਹੱਤਵਪੂਰਨ ਖਣਿਜ, ਡੇਟਾ ਸੈਂਟਰ, ਬੁਨਿਆਦੀ ਢਾਂਚਾ, ਰੁਜ਼ਗਾਰ ਤੇ ਆਰਥਿਕਤਾ ਤੇ ਕੇਂਦਰਿਤ ਹੈ। ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕੇਂਦਰੀ ਬਜਟ ਨੂੰ ਵਿਕਾਸ ਮੁਖੀ ਦੱਸਦਿਆਂ ਕਿਹਾ ਕਿ ਇਸ ’ਚ ਨੌਜਵਾਨਾਂ, ਕਿਸਾਨਾਂ, ਔਰਤਾਂ, ਵਪਾਰੀ, ਮੁਲਾਜ਼ਮਾਂ ਸਮੇਤ ਮੱਧ ਵਰਗੀ ਪਰਿਵਾਰਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਬਜਟ ਦੇਸ਼ ਨੂੰ ਸਵੈ-ਨਿਰਭਰ ਤੇ ਸਸ਼ਕਤ ਬਣਾਉਣ ਲਈ ਇਕ ਸਪੱਸ਼ਟ ਰੋਡਮੈਪ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਹਾਈ-ਸਪੀਡ ਰੇਲ ਕੋਰੀਡੋਰ, ਬਾਇਓ-ਫਾਰਮਾਸਿਊਟੀਕਲ ਸੈਕਟਰ ਲਈ 10, ਹਜ਼ਾਰ ਕਰੋੜ, ਕੈਂਸਰ ਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਦਵਾਈਆਂ ਤੇ ਸਬਸਿਡੀ,ਵੱਡੇ ਟੈਕਸਟਾਈਲ ਪਾਰਕ ਸਥਾਪਤ ਕਰਨ ਸਮੇਤ ਹੋਰ ਸੁਧਾਰਾਂ ਵੱਲ ਧਿਆਨ ਕੇਂਦਰਿਤ ਕੀਤਾ ਹੈ। ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਮੱਖਣ ਸੁਨਾਮ, ਵਿਜੇ ਗੋਇਲ ਲੌਂਗੋਵਾਲ, ਪਰਮਜੀਤ ਸਿੰਘ ਮੱਟੂ ਦਿੜ੍ਹਬਾ ਅਤੇ ਸ਼ੰਕਰ ਬਾਂਸਲ ਹਾਜ਼ਰ ਸਨ।