ਐਥਲੈਟਿਕਸ ’ਚ ਰਮਨਜੀਤ ਨੇ ਮਾਰੀ ਬਾਜ਼ੀ
ਐਥਲੈਟਿਕ ’ਚ ਰਮਨਜੀਤ ਨੇ ਮਾਰੀ ਬਾਜੀ
Publish Date: Fri, 03 Apr 2026 04:05 PM (IST)
Updated Date: Sat, 04 Apr 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਨੇੜਲੇ ਪਿੰਡ ਪੈਂਦੇ ਸਕਰੌਦੀ ਦੇ ’ਚ ਦੂਸਰਾ ਕਬੱਡੀ ਟੂਰਨਾਮੈਂਟ ਤੇ ਐਥਲੈਟਿਕਸ ਦਾ ਵੀ ਮੁਕਾਬਲਾ ਹੋਇਆ। ਇਸ ਅਥਲੈਟਿਕਸ ਵਿਚ ਹਜ਼ਾਰ ਬੱਚਿਆਂ ਨੇ ਪੰਜਾਬ ਤੋਂ ਵੱਖ-ਵੱਖ ਥਾਵਾਂ ਤੋਂ ਆ ਕੇ ਹਿੱਸਾ ਲਿਆ ਤੇ ਬਹੁਤ ਫਸਵੇ ਮੁਕਾਬਲੇ ਹੋਏ। ਪ੍ਰਧਾਨ ਜਸਕਰਨ ਸਿੰਘ ਨੇ ਦੱਸਿਆ ਜੇਤੂ ਬੱਚਿਆਂ ਨੂੰ ਨਕਦ ਇਨਾਮ ਤੇ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਆਏ ਹੋਏ ਕੋਚਾਂ ਨੂੰ ਵੀ ਸਨਮਾਨਿਤ ਕੀਤਾ। ਕੋਚ ਜਗਦੇਵ ਸਿੰਘ ਕੰਮੋਮਾਜਰਾ ਨੇ ਦੱਸਿਆ ਕਿ ਪਿੰਡ ਖਿੱਲਰੀਆਂ ਹਰਮੇਲ ਸਿੰਘ ਫੌ਼ਜੀ ਦੀ ਲੜਕੀ ਰਮਨਜੀਤ ਕੌਰ ਨੇ ਅੰਡਰ 19 ਅਤੇ ਓਪਨ ਲੜਕੀਆਂ ਦੇ ਮੁਕਾਬਲੇ ’ਚ 600 ਮੀਟਰ ਜਿੱਤ ਕੇ ਆਪਣੀ ਤਾਕਤ ਦਾ ਜੌਹਰ ਵਿਖਾਏ ਅਤੇ ਨਕਦ 4200 ਇਨਾਮ ਜਿੱਤਿਆ।