ਜੀਵਨ ਕੁਮਾਰ ਇੰਸਾ ਬਣੇ ਨੇਤਰ ਤੇ ਸਰੀਰ ਦਾਨੀ
ਜੀਵਨ ਕੁਮਾਰ ਇੰਸਾ ਬਣੇ ਨੇਤਰ ਅਤੇ ਸਰੀਰ ਦਾਨੀ
Publish Date: Fri, 13 Mar 2026 05:00 PM (IST)
Updated Date: Sat, 14 Mar 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਵਾਸੀ ਨੇਤਰਦਾਨੀ ਤੇ ਸਰੀਰਦਾਨੀ ਜੀਵਨ ਕੁਮਾਰ ਇੰਸਾ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਵੱਲੋਂ ਮਰਨ ਉਪਰੰਤ ਉਨ੍ਹਾਂ ਦੀਆਂ ਦੋਵੇਂ ਅੱਖਾਂ ਤੇ ਸਰੀਰ ਵੀ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਗੋਬਿੰਦਗੜ੍ਹ ਜੇਜੀਆਂ ਤੋਂ ਲੈ ਕੇ ਪੂਰੇ ਪਿੰਡ ਵਿਚ ਜੀਵਨ ਇੰਸਾ ਅਮਰ ਰਹੇ ਦੇ ਨਾਅਰੇ ਗੂੰਜੇ। ਉਨ੍ਹਾਂ ਪਿੰਡ ਗੋਬਿੰਦਗੜ ਜੇਜੀਆਂ ਦੇ ਪਹਿਲੇ ਸਰੀਰਦਾਨੀਆਂ ਵਿੱਚ ਆਪਣਾ ਨਾਮ ਦਰਜ਼ ਕਰਵਾਇਆ। ਜੀਵਨ ਕੁਮਾਰ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਹੋਈ ਐਂਬੂਲੈਂਸ ਵਿੱਚ ਰੱਖ ਕੇ ਪੂਰੇ ਪਿੰਡ ਗੋਬਿੰਦਗੜ ਜੇਜੀਆਂ ਦਾ ਚੱਕਰ ਲਾਇਆ ਗਿਆ, ਜਿੱਥੇ ਕਿ ਪਿੰਡ ਵਾਸੀਆਂ ਨੇ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਮ੍ਰਿਤਕ ਦੇਹ ਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਵੈਦ ਯੋਗਾਦੱਤ ਸਰਮਾ ਆਯੁਰਵੈਦਕ ਬੁਲੰਦ ਸਹਿਰ ਖੁਰਜਾ ਵਿਖੇ ਮੈਡੀਕਲ ਖੋਜਾਂ ਲਈ ਭੇਜਿਆ ਗਿਆ,ਅਤੇ ਅੱਖਾ ਟਰਾਈਸਿਟੀ ਹਸਪਤਾਲ ਗੂਰੁ ਕਾ ਲੰਗਰ 13.13 ਮੋਹਾਲੀ ਵਿਖੇ ਆਈ ਡੁਨੇਸਨ ਸੁਸਾਇਟੀ ਬਲਾਕ ਮਲੋਟ ਦੇ ਸੇਵਾਦਾਰ ਮੋਨੂੰ ਇੰਸਾ,ਅਰੁਣ ਇੰਸਾ,ਅਮਨ ਇੰਸਾ ਨੇ ਸੁਰੱਖਿਅਤ ਪਹੁੰਚਾਇਆ,ਐਬੁਲੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਪਿੰਡ ਦੀ ਸਰਪੰਚ ਤੇਜ ਕੌਰ ਦੇ ਬੇਟੇ ਅਵਤਾਰ ਸਿੰਘ ਅਤੇ ਬਲਾਕ ਸੰਮਤੀ ਮੈਬਰ ਪਰਮਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਮਾਵੀ ਨੇ ਨਿਭਾਈ। ਇਸ ਮੌਕੇ ਸੇਵਾਦਾਰ ਗੁਰਵਿੰਦਰ ਸਿੰਘ ਇੰਸਾ, ਸੇਵਾਦਾਰ ਸਰਜੀਵਨ ਕੁਮਾਰ ਇੰਸਾ, ਸੇਵਾਦਾਰ ਬਲਵਿੰਦਰ ਸਿੰਘ ਇੰਸਾ, ਸੇਵਾਦਾਰ ਰਤਨ ਲਾਲ ਇੰਸਾ ,ਸੁਰਿੰਦਰ ਕੁਮਾਰ ਇੰਸਾ, ਜਗਦੀਸ਼ ਰਾਏ ਇੰਸਾ,ਸੱਤਪਾਲ ਇੰਸਾ ਕੋਟਕਪੂਰਾ, ਬਲਵੀਰ ਸਿੰਘ, ਰਮੇਸਵਰ ਦਾਸ ਲੀਲਾ, ਪ੍ਰਤਾਪ ਸਿੰਘ ਇੰਸਾ ,ਛਿੰਦਾ ਸਿੰਘ ਇੰਸਾ, ਜੀਤਾ ਸਿੰਘ ਇੰਸਾ ,ਅਸ਼ੋਕ ਕੁਮਾਰ ਇੰਸਾ ਰਤੀਆ ,ਅਜੇ ਕੁਮਾਰ ਇੰਸਾ ਮੋੜ ਮੰਡੀ, ਰਜਿੰਦਰ ਕੁਮਾਰ ਇੰਸਾ, ਬਿੱਟੂ ਇੰਸਾ ,ਚਿਮਨ ਲਾਲ ਘੜਸਾਣਾ ,ਸਿਕੰਦਰ ਸਿੰਘ ਇੰਸਾ, ਕੁਲਵਿੰਦਰ ਸਿੰਘ ਇੰਸਾ, ਸੂਬੇਦਾਰ ਗੁਰਸੇਵਕ ਸਿੰਘ ਇੰਸਾ, ਮਹਾਦੇਵ ਇੰਸਾ ,ਹਰਬੰਸ ਲਾਲ ਇੰਸਾ,ਬਲਵੰਤ ਸਿੰਘ ਇੰਸਾ ,ਬਲਵਿੰਦਰ ਸਿੰਘ ਇੰਸਾ, ਗੁਲਜਾਰੀ ਲਾਲ,ਸੋਹਨ ਲਾਲ ਇੰਸਾ ,ਮਿੱਠੂ ਸਿੰਘ ਇੰਸਾ, ਜਨਕ ਰਾਜ ਇੰਸਾ, ਡੋਗਰ ਚੰਦ, ਮਾਸਟਰ ਪਿਆਰੇ ਲਾਲ ,ਸਤੀਸ਼ ਕੁਮਾਰ, ਰਜੇਸ ਕੁਮਾਰ ਬਿੱਟੂ, ਗਾਂਧੀ ਰਾਮ ਇੰਸਾ ਹਾਜਰ ਸਨ।