ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ : ਜਤਿੰਦਰ ਸ਼ਰਮਾ
ਸਾਨੂੰ ਸਭ ਨੂੰ ਰਵਿਦਾਸ ਜੀ ਦੇ ਦੱਸੇ ਮਾਰਗ ਦਰਸ਼ਨ ਤੇ ਚੱਲਣਾ ਦੀ ਲੋੜ: ਜਤਿੰਦਰ ਸ਼ਰਮਾ
Publish Date: Thu, 05 Feb 2026 05:06 PM (IST)
Updated Date: Thu, 05 Feb 2026 05:08 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਭਗਵਾਨ ਸ਼੍ਰੀ ਵਾਲਮੀਕਿ ਮੰਦਿਰ ਪਿੰਡ ਲਚਕਾਣੀ ਪੂਨਰਮਾਸ਼ੀ ਦੇ ਸ਼ੁਭ ਦਿਹਾੜੇ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕਰਮਜੀਤ ਲਚਕਾਣੀ ਨੇ ਆਪਣੀ ਪੋਤੀ ਦੇ ਜਨਮ ਲੈਣ ਤੇ ਹਿਊਮਨ ਸਰਵਿਸ ਸੁਸਾਇਟੀ ਦੀ ਟੀਮ ਵਲੋਂ ਹਵਨ ਯੱਗ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ। ਇਸ ਮੌਕੇ ਕੜੀ ਚਾਵਲ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਦੀਪ ਸੋਮੀ ਉੱਘੇ ਸਮਾਜ ਸੇਵਕ ਤੇ ਹਿਊਮਨ ਸਰਵਿਸ ਸੁਸਾਇਟੀ ਦੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਸ਼ਿਰਕਤ ਕੀਤੀ। ਇਸ ਮੌਕੇ ਕੀਰਤਨ ਕਰਨ ਵਾਲੀਆਂ ਭੈਣਾਂ ਨੂੰ ਕੀਰਤਨ ਕਰਨ ਦਾ ਸਾਜੋ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਚੇਅਰਪਰਸਨ ਪੰਜਾਬ ਵਰਸ਼ਾ ਗੋਇਲ, ਰਿਟਾਇਰਡ ਪਵਨ ਕੁਮਾਰ, ਅਸ਼ੋਕ ਕੁਮਾਰ, ਪਵਨ ਕੁਮਾਰ ਮੰਦਿਰ ਚੇਅਰਮੈਨ, ਬੇਅੰਤ ਸਿੰਘ ਪ੍ਰਧਾਨ ਰਾਮ ਲਾਲ, ਸਾਬਕਾ ਸਰਪੰਚ ਮਨਪ੍ਰੀਤ ਕੌਰ, ਐੱਸਸੀ ਸੈਲ ਪੰਜਾਬ ਚੇਅਰਮੈਨ ਕਰਮਜੀਤ ਲਚਕਾਣੀ, ਹਰਪ੍ਰੀਤ ਸਿੰਘ, ਰਵੀ ਮੱਟੂ, ਸੁਭਮ ਕੁਮਾਰ, ਅਜੇ ਚੌਧਰੀ, ਬਲਜੀਤ ਕੌਰ, ਇੰਦਰਾ ਬੇਗਮ, ਰਣਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।