ਔਜਲਾ ਦੇ ਜਨਮ ਦਿਨ ਦੀ ਖੁਸ਼ੀ ’ਚ ਕੁਸ਼ਤੀ ਦੰਗਲ ਕਰਵਾਇਆ
ਜਸਕੰਵਰ ਔਜਲਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਿਮਾ ਵਿਖੇ ਚੌਥਾ ਕੁਸ਼ਤੀ ਦੰਗਲ ਆਯੋਜਿਤ
Publish Date: Sat, 07 Mar 2026 04:41 PM (IST)
Updated Date: Sat, 07 Mar 2026 04:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪ੍ਰਸਿੱਧ ਭਲਵਾਨ ਜਗਦੇਵ ਸਿੰਘ ਔਜਲਾ ਸਰਪੰਚ ਪਿੰਡ ਮਹਿਮਾ ਵੱਲੋਂ ਆਪਣੇ ਪੁੱਤਰ ਜਸਕੰਵਰ ਸਿੰਘ ਔਜਲਾ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਮੌਕੇ ਤੇ ਪਿੰਡ ਮਹਿਮਾਂ ਵਿਖੇ ਚੌਥਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਮੈਟ ਤੋਂ ਬਗੈਰ ਸਿੱਧੇ ਮਿੱਟੀ ਵਿੱਚ ਆਰ-ਪਾਰ ਦੇ ਕੁਸ਼ਤੀ ਮੁਕਾਬਲਿਆਂ ਦਾ ਆਪਣਾ ਇੱਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲ਼ਿਆ। ਪ੍ਰਬੰਧਕਾਂ ਤੇ ਦਰਸ਼ਕਾਂ ਨੇ ਦੂਰੋਂ-ਨੇੜਿਓਂ ਖੁੱਲ੍ਹੇ ਸੱਦੇ ਉੱਤੇ ਪਹੁੰਚੇ ਭਲਵਾਨਾਂ ਦੀ ਦਿਲ ਖੋਲ੍ਹ ਕੇ ਹੌਸਲਾ ਅਫ਼ਜ਼ਾਈ ਕੀਤੀ। ਗੁਰਮੁੱਖ ਅਖਾੜਾ ਪਟਿਆਲਾ, ਅਖਾੜਾ ਰੌਣੀ, ਕੁਸ਼ਤੀ ਅਖਾੜਾ ਧੰਗੇੜਾ, ਮੰਡੌੜ ਅਖਾੜਾ ਤੋਂ ਇਲਾਵਾ ਨਾਲ ਲੱਗਦੇ ਹਰਿਆਣਾ ਤੋਂ ਵੀ ਨਵੇਂ ਪੁਰਾਣੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ। ਝੰਡੀ ਦੀ ਕੁਸ਼ਤੀ ਬਰਾਬਰ ਰਹੀ। ਮੇਲੇ ਦੇ ਪ੍ਰਬੰਧਕਾਂ ਵੱਲੋਂ ਭਾਰਤ ਮੱਲ ਸਮਰਾਟ ਗੁਰਮੱਖ ਭਲਵਾਨ, ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਤੋ ਇਲਾਵਾ ਪਹੁੰਚੇ ਵਿਸ਼ੇਸ਼ ਮਹਿਮਾਨਾਂ, ਸੀਨੀਅਰ ਪਹਿਲਵਾਨਾਂ, ਕਮੈਂਟੇਟਰਾਂ ਅਤੇ ਮੇਲੇ ਦੇ ਸਹਿਯੋਗੀਆ ਨੂੰ ਯਾਦ ਚਿੰਨ੍ਹ ਵੰਡੇ ਗਏ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਰਵਾਇਤੀ ਮਾਇਆ ਦੇ ਪੈਕਟ ਵੀ ਵੰਡੇ। ਇਸ ਮੌਕੇ ਉੱਘੇ ਸਮਾਜ ਸੇਵੀ ਤੇ ਮੋਟੀਵੇਸਨਲ ਸਪੀਕਰ ਭਗਵਾਨ ਦਾਸ ਗੁਪਤਾ ਪਟਿਆਲਾ ਜਗਤਾਰ ਸਿੰਘ ਸ਼ਹਿਰੀ ਯੂਕੇ, ਹਰਜੀਤ ਭਲਵਾਨ, ਗੁਰਦੀਪ ਸਿੰਘ ਔਜਲਾ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਤੇ ਗ੍ਰਾਮ ਪੰਚਾਇਤ ਦੇ ਸਮੂੰਹ ਮੈਂਬਰ ਹਾਜ਼ਰ ਆਦਿ ਹਾਜ਼ਰ ਸਨ।