ਜਸਵੰਤ ਸਿੰਘ ਛਾਹੜ ਨੂੰ ਲਾਇਆ ਬਲਾਕ ਕਾਰਜਕਾਰੀ ਪ੍ਰਧਾਨ
ਜਸਵੰਤ ਸਿੰਘ ਛਾਹੜ ਨੂੰ ਲਾਇਆ ਬਲਾਕ ਕਾਰਜਕਾਰੀ ਪ੍ਰਧਾਨ
Publish Date: Fri, 09 Jan 2026 04:46 PM (IST)
Updated Date: Sat, 10 Jan 2026 04:00 AM (IST)

ਮੌਜੂਦਾ ਪ੍ਰਧਾਨ ਸੁਖਚੈਨ ਸਿੰਘ ਸ਼ਾਦੀਹਰੀ ਨੂੰ ਕੀਤਾ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਦਿੜ੍ਹਬਾ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਤੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਿੰਡ ਛਾਹੜ ਵਿਖੇ ਹੋਈ। ਮੀਟਿੰਗ ਵਿਚ ਬੀਕੇਯੂ (ਏਕਤਾ ਸਿੱਧੂਪੁਰ) ਵੱਲੋਂ ਸਮੇਂ-ਸਮੇਂ ’ਤੇ ਕੱਢੇ ਗਏ ਆਗੂਆਂ ਵੱਲੋਂ ਸਰਕਾਰਾਂ ਤੇ ਏਜੰਸੀਆਂ ਦੇ ਇਸ਼ਾਰਿਆਂ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਥੇਬੰਦੀ ਦੇ ਸੂਬਾ ਆਗੂਆਂ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਸਬੰਧੀ ਖੁੱਲੀ ਵਿਚਾਰ ਚਰਚਾ ਕਰਦਿਆਂ ਅਸਲੀਅਤ ਤੋਂ ਜਾਣੂ ਕਰਵਾਇਆ ਗਿਆ ਤੇ ਜਥੇਬੰਦੀ ਦੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਸੁਖਚੈਨ ਸਿੰਘ ਸ਼ਾਦੀਹਰੀ ਨੂੰ ਜਥੇਬੰਦੀ ਵਿਰੋਧੀ ਲੋਕਾਂ ਨਾਲ ਮਿਲਕੇ ਜਥੇਬੰਦੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਚਲਦਿਆਂ ਬਲਾਕ ਪ੍ਰਧਾਨ ਦੇ ਅਹੁਦੇ ਤੇ ਜਥੇਬੰਦੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ ਗਿਆ। ਜਸਵੰਤ ਸਿੰਘ ਛਾਹੜ ਨੂੰ ਬਲਾਕ ਦਿੜ੍ਹਬਾ ਦਾ ਕਾਰਜਕਾਰੀ ਪ੍ਰਧਾਨ, ਕਲਵੰਤ ਸਿੰਘ ਉਭਿਆ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਰਣ ਸਿੰਘ ਚੱਠਾ ਤੇ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਨੇ ਕਿਹਾ ਕਿ ਜੋ ਵੀ ਆਗੂ ਉਹ ਭਾਵੇਂ ਜ਼ਿਲ੍ਹੇ, ਬਲਾਕ ਜਾਂ ਇਕਾਈ ਦਾ ਹੋਵੇ ਜੇਕਰ ਉਹ ਜਥੇਬੰਦੀ ਵਿਰੋਧੀ ਗਤੀਵਿਧੀਆਂ ’ਚ ਹਿੱਸਾ ਲਵੇਗਾ, ਉਸਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ, ਜਥੇਬੰਦੀ ਵਿਚ ਅਨੁਸ਼ਾਸਨਹੀਣਤਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦੇਸ਼ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ’ਚ ਫ਼ਰਵਰੀ ਮਹੀਨੇ ਦੇ ਪਹਿਲੇ ਹਫਤੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤਕ ਕਿਸਾਨ ਯਾਤਰਾ ਸ਼ੁਰੂ ਕੀਤੀ ਜਾਵੇਗੀ। ਜਿਸਦੀ ਸਮਾਪਤੀ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਉਂਡ ਵਿਚ ਵਿਸ਼ਾਲ ਕਿਸਾਨ ਮਹਾਂਪੰਚਾਇਤ ਕਰ ਕੇ ਕੀਤੀ ਜਾਵੇਗੀ। ਇਸ ਮੌਕੇ ਰੋਹੀ ਰਾਮ ਸਿੰਘ ਲਾਡਬੰਜਾਰਾ ਕਲਾਂ, ਹਰਬੰਸ ਸਿੰਘ ਉਭਿਆ, ਮੱਤਾ ਸਿੰਘ ਉਭਿਆ, ਰਾਜਬੀਰ ਸਿੰਘ ਹਰੀਗੜ੍ਹ, ਨਿਰਮਲ ਸਿੰਘ ਨਾਗਰੀ, ਜਤਿੰਦਰ ਸਿੰਘ ਕਮਾਲਪੁਰ, ਗੁਰਲਾਲ ਸਿੰਘ ਕਮਾਲਪੁਰ, ਰਾਮ ਸਿੰਘ ਨਾਗਰੀ, ਗੁਰਵਿੰਦਰ ਸਿੰਘ ਛਾਹੜ, ਗੁਰਤੇਜ ਸਿੰਘ, ਰਘਬੀਰ ਸਿੰਘ, ਹਰਜਿੰਦਰ ਸਿੰਘ, ਹਰਬੰਸ ਸਿੰਘ, ਨਾਹਰ ਸਿੰਘ, ਗਮਦੂਰ ਸਿੰਘ, ਕਰਮਜੀਤ ਸਿੰਘ, ਗੋਗੀ ਛਾਹੜ, ਸੰਦੀਪ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਸਤਗੁਰ ਸਿੰਘ ਹਾਜ਼ਰ ਸਨ।