ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਚਨਬੱਧ : ਜੱਸੀ ਸੋਹੀਆਂ ਵਾਲਾ
ਆਪ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ - ਜੱਸੀ ਸੋਹੀਆਂ ਵਾਲਾ
Publish Date: Fri, 20 Mar 2026 06:42 PM (IST)
Updated Date: Fri, 20 Mar 2026 06:46 PM (IST)

ਫੋਟੋ 20ਪੀਟੀਐਲ: 24 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਵਿਧਾਨ ਸਭਾ ਹਲਕਾ ਨਾਭਾ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਥਾਨਕ ਕਰਤਾਰਪੁਰਾ ਮੁਹੱਲਾ ਵਿਖੇ ਕੌਂਸਲਰ ਮਨਿੰਦਰ ਸਿੰਘ ਸਨੀ ਦੀ ਅਗਵਾਈ ਹੇਠ ਨੌਜਵਾਨਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਨੂ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕੋ ਗੱਲ ਆਖਦੇ ਹਨ ਕਿ ਸਾਡਾ ਟੀਚਾ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਉਨਾਂ ਨੂੰ ਚੰਗੇ ਰਸਤੇ ਪਾਉਣਾ ਤੇ ਖੇਡਾਂ ਦੇ ਨਾਲ ਜੋੜਨਾ ਹੈ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਜਿੱਥੇ ਸਰਕਾਰ ਨੇ ਪਿਛਲੇ 4 ਸਾਲਾਂ ਦੇ ਵਿੱਚ 65 ਹਜ਼ਾਰ ਦੇ ਕਰੀਬ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਉਥੇ ਰੁਜ਼ਗਾਰ ਦੇ ਸਾਧਨ ਵੀ ਪੈਦਾ ਕੀਤੇ ਹਨ ਅਤੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਲੱਖਾਂ ਹੀ ਨਵੇਂ ਖਿਡਾਰੀ ਪੈਦਾ ਕੀਤੇ ਹਨ। ਉਹਨਾਂ ਅੱਗੇ ਕਿਹਾ ਕਿ ਖਿਡਾਰੀਆਂ ਲਈ ਪਿੰਡਾਂ ਦੇ ਵਿੱਚ ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਤਾਂ ਜੋ ਖਿਡਾਰੀ ਸਮੇਂ ਸਿਰ ਇਹਨਾਂ ਗਰਾਉਂਡਾਂ ਵਿੱਚ ਜਾ ਕੇ ਆਪਣੀ ਪ੍ਰੈਕਟਿਸ ਕਰਕੇ ਖੇਡਾਂ ਵਿੱਚ ਪੂਰੀ ਤਿਆਰੀ ਦੇ ਨਾਲ ਭਾਗ ਲੈ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਸੰਕਰ ਸੱਚਦੇਵਾ, ਕਮਲਦੀਪ ਸਿੰਘ, ਮੋਹਿਤ ਆਸ਼ੂ ਵਰਮਾ, ਹਰਮੀਤ ਪਾਲ ਸਿੰਘ, ਪ੍ਰੀਤ ਸਿੰਘ, ਦਿਨੇਸ਼ ਗਾਬਾ ਮਨੀ, ਜਾਵੇਦ ਅਖਤਰ, ਲਾਡੀ ਖਹਿਰਾ ਅਤੇ ਜਸਕਰਨਵੀਰ ਸਿੰਘ ਤੇਜੇ ਆਦਿ ਮੌਜੂਦ ਸਨ।