ਜੱਸੀ ਸੋਹੀਆਂ ਵਾਲੇ ਨੂੰ ਸਟੇਟ ਸੈਕਟਰੀ ਬਣਨ ’ਤੇ ਕੀਤਾ ਸਨਮਾਨਿਤ
ਜੱਸੀ ਸੋਹੀਆਂ ਵਾਲੇ ਦੇ ਵਿਰਾਸਤ ਸੇਵਾ ਸੰਗਠਨ ਵਿੰਗ ਦੇ ਸਟੇਟ ਸੈਕਟਰੀ ਬਣਨ ਤੇ ਸਨਮਾਨਿਤ
Publish Date: Fri, 16 Jan 2026 06:09 PM (IST)
Updated Date: Fri, 16 Jan 2026 06:12 PM (IST)

ਫੋਟੋ 16ਪੀਟੀਐਲ: 30 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭ : ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ‘ਵਿਰਾਸਤ ਸੇਵਾ ਸੰਗਠਨ ਨਾਂ ਦੇ ਨਵੇਂ ਬਣਾਏ ਗਏ ਵਿੰਗ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਪੰਜਾਬ ਦਾ ਸਟੇਟ ਸੈਕਟਰੀ ਨਿਯੁਕਤ ਹੋਣ ’ਤੇ ਹਲਕੇ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਨਿਯੁਕਤੀ ਨੂੰ ਲੈ ਕੇ ਅੱਜ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਸ੍ਰੀ ਗੁਰੂ ਤੇਗ ਬਹਾਦੁਰ ਨਗਰ ਚੌਧਰੀ ਮਾਜਰਾ ਰੋਡ ਨਾਭਾ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸ ਨਿਯੁਕਤੀ ਨੂੰ ਲੈ ਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਨਿਯੁਕਤੀ ਕਰਨ ਲਈ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕੇ ਦੇ ਆਗੂਆਂ ਵਿੱਚੋਂ ਇੰਪਰੂਵਮੈਂਟ ਟਰੱਸਟ ਦੇ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁੱਖ ਘੁੰਮਣ ਚਾਸਵਾਲ, ਸੁਖਜੀਤ ਸਿੰਘ ਹਾਂਸ, ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਣਜੀਤਗੜ੍ਹ, ਧੀਰਜ ਠਾਕੁਰ, ਦਵਿੰਦਰ ਸਿੰਘ ਥੂਹੀ, ਜਤਿੰਦਰ ਸਿੰਘ ਸਰਾਓ, ਨੀਟੂ ਸ਼ਰਮਾ ਜੱਸੋਮਜਾਰਾ, ਜਸਵੰਤ ਸਿੰਘ ਔਲਖ, ਗੀਤਕਾਰ ਮਨਦੀਪ ਸਿੰਘ ਘਣੀਵਾਲ, ਸਤਵੰਤ ਸਿੰਘ ਸੋਹੀ ਸਰਪੰਚ ਰਣਜੀਤਗੜ੍ਹ, ਗੁਰਮੁੱਖ ਸਿੰਘ ਮੋਹਲਗੁਆਰਾ, ਬਾਵਾ ਸਿੰਘ ਕਕਰਾਲਾ, ਮਾ. ਦਰਸ਼ਨ ਸਿੰਘ ਮੋਹਲਗੁਆਰਾ, ਗੁਰਜੀਤ ਸਿੰਘ ਕੋਟਕਲਾਂ, ਹਰਪ੍ਰੀਤ ਸਿੰਘ ਚੌਹਾਨ, ਗੁਰਜੰਟ ਸਿੰਘ ਅੱਚਲ, ਲਖਵੀਰ ਸਿੰਘ ਲੱਖਾ ਪ੍ਰਧਾਨ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਦੀਪਵੀਰ ਵੜੈਚ, ਜਸਕਰਨਵੀਰ ਸਿੰਘ ਤੇਜੇ, ਹੈਪੀ ਅਰੋੜਾ, ਮਾ. ਰਾਮਜੀ ਦਾਸ, ਕਰਨੈਲ ਸਿੰਘ ਲਹਿਰ, ਮਹਿੰਦਰ ਸਿੰਘ ਝੱਲ, ਰਾਮੇਸ਼ ਬਿੰਦਰਾ, ਬੱਗਾ ਸਿੰਘ ਮਰਾੜਾ, ਕੁਲਦੀਪ ਸਿੰਘ ਹੈਪੀ, ਕਰਨ ਕੈਰੋਂ, ਕੁਲਵੰਤ ਸਿੰਘ ਪਹਾੜਪੁਰ, ਛੋਟਾ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਰਿਟਾ. ਏ.ਐਸ.ਆਈ, ਗੁਰਪ੍ਰੀਤ ਸਿੰਘ ਸੋਹੀ, ਹਰਦੀਪ ਸਿੰਘ ਸਹੋਤਾ, ਹਰਜੀਤ ਸਿੰਘ ਹੈਪੀ, ਗੁਰਦੀਪ ਸਿੰਘ ਦੀਪ, ਰਮਨਦੀਪ ਸਿੰਘ ਸੋਹੀ, ਅਮਰੀਕ ਸਿੰਘ ਸੋਹੀ, ਕਰਨ ਸ਼ੇਰ ਸਿੰਘ ਕੁਲਾਰਾਂ, ਕੁਲਵੰਤ ਸਿੰਘ ਪਹਾੜਪੁਰ, ਮਿੱਠੂ ਪਾਲੀਆਂ, ਰੂਪ ਚੰਦ ਪਹਾੜਪੁਰ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।